Australia & New Zealand

ਉੱਤਰੀ-ਪੂਰਬ ਖੇਤਰ ਲਈ ਕੱਲ੍ਹ ਨੂੰ ਟੋਟਲ ਫਾਇਰ ਬੈਨ ਲਾਗੂ

ਨੌਰਥ ਈਸਟ ਇਲਾਕੇ ਲਈ ਟੋਟਲ ਫਾਇਰ ਬੈਨ, ਸ਼ਨੀਵਾਰ 7 ਫਰਵਰੀ 2026 ਨੂੰ ਲਾਗੂ ਰਹੇਗਾ।

ਉੱਤਰੀ-ਪੂਰਬ ਖੇਤਰ ਵਿੱਚ ਕੱਲ੍ਹ ਸ਼ਨੀਵਾਰ 7 ਫਰਵਰੀ 2026 ਨੂੰ ਮੌਸਮ ਬਹੁਤ ਗਰਮ ਰਹੇਗਾ ਅਤੇ ਉੱਤਰ ਤੋਂ ਉੱਤਰ-ਪੱਛਮੀ ਹਵਾਵਾਂ ਵਗਣਗੀਆਂ। ਇਸ ਕਾਰਣ ਸਰਕਾਰ ਵੱਲੋਂ ਟੋਟਲ ਫਾਇਰ ਬੈਨ ਲਾਗੂ ਕੀਤਾ ਗਿਆ ਹੈ।

ਟੋਟਲ ਫਾਇਰ ਬੈਨ ਦਾ ਮਤਲਬ ਹੈ ਕਿ ਰਾਤ 12:01 ਵਜੇ ਤੋਂ 11:59 ਵਜੇ ਤੱਕ ਖੁੱਲ੍ਹੀ ਜਗ੍ਹਾ ਵਿੱਚ ਕਿਸੇ ਵੀ ਕਿਸਮ ਦੀ ਅੱਗ ਲਗਾਉਣ ਜਾਂ ਬਲਦੀ ਅੱਗ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ।

CFA ਦੇ ਮੁੱਖ ਅਧਿਕਾਰੀ ਜੇਸਨ ਹੈਫਰਨਨ ਨੇ ਕਿਹਾ ਹੈ ਕਿ, “ਉਮੀਦ ਕੀਤੇ ਮੌਸਮੀ ਹਾਲਾਤ ਅਤੇ ਲਗਾਤਾਰ ਗਰਮੀ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇ ਕੱਲ੍ਹ ਅੱਗ ਲੱਗੀ ਤਾਂ ਫਾਇਰਫਾਈਟਰਾਂ ਲਈ ਉਸ ‘ਤੇ ਕਾਬੂ ਪਾਉਣਾ ਬਹੁਤ ਔਖਾ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅੱਗ ਪਾਬੰਦੀ ਨਾਲ ਜੁੜੀਆਂ ਸਾਰੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੀ ਸੁਰੱਖਿਆ ਲਈ ਪੂਰੀ ਤਿਆਰੀ ਰੱਖਣ।”

ਵਿਕਟੋਰੀਆ ਦੇ ਨਿਵਾਸੀ CFA ਦੀ ਵੈੱਬਸਾਈਟ www.cfa.vic.gov.au ‘ਤੇ ਜਾ ਕੇ ਜਾਣਕਾਰੀ ਲੈ ਸਕਦੇ ਹਨ ਕਿ ਪੂਰੀ ਅੱਗ ਪਾਬੰਦੀ ਲਾਗੂ ਹੈ ਜਾਂ ਨਹੀਂ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਾਣਕਾਰੀ ਲਈ ਇੱਕ ਤੋਂ ਵੱਧ ਸਰੋਤ ਵਰਤੋ ਅਤੇ ਆਪਣਾ ਫਾਇਰ ਪਲੈਨ ਤਿਆਰ ਰੱਖੋ।

ਕੀ ਕਰ ਸਕਦੇ ਹੋ ਅਤੇ ਕੀ ਨਹੀਂ, ਇਸ ਬਾਰੇ ਜਾਨਣ ਲਈ ਕਾਉਂਟਰੀ ਫਾਇਰ ਅਥਾਰਟੀ ਦਾ  Can I or Can’t I page ਦੀ ਵੈੱਬ ਪੇਜ ਵੇਖੋ।

ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇੱਕ ਤੋਂ ਵੱਧ ਜਾਣਕਾਰੀ ਸਰੋਤ ਵਰਤਣ, ਜਿਵੇਂ:

  • ABC ਲੋਕਲ ਰੇਡੀਓ, Sky News  ਦੇ ਕਮਰਸ਼ੀਅਲ ਅਤੇ ਮਨੋਨੀਤ ਰੇਡੀਓ ਸਟੇਸ਼ਨ
  • The VicEmergency App
  • The VicEmergency website www.emergency.vic.gov.au
  • The VicEmergency Hotline 1800 226 226
  • CFA ਜਾਂ VicEmergency Twitter ਜਾਂ Facebook

Related posts

ਸਿਡਨੀ ‘ਚ 2 ਹਫ਼ਤਿਆਂ ਲਈ ਲੱਗੀਆਂ ਸਖ਼ਤ ਪਾਬੰਦੀਆਂ

admin

Privacy Awareness Week Highlights Everyone Has a Role to Play in Better Protecting Personal Information 

admin

ਆਸਟ੍ਰੇਲੀਆ ਵਲੋਂ ਬੇਲਾਰੂਸ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੇ ਪਰਿਵਾਰ ‘ਤੇ ਪਾਬੰਦੀਆਂ

admin