Punjab

ਸ਼ੁੱਧ ਤੇ ਸਾਫ਼ ਸੁੱਥਰੀ ਆਬੋ-ਹਵਾ ਅਤੇ ਵਾਤਾਵਰਣ ਦੀ ਸੁਰੱਖਿਆ ਸਬੰਧੀ ਜਾਗਰੂਕਤਾ ਲਈ ਵਾਤਾਵਰਣ ਦਿਵਸ ਮਨਾਇਆ

ਖਾਲਸਾ ਕਾਲਜ ਆਫ ਲਾਅ ਵਿਖੇ ਡਾ. ਜਸਪਾਲ ਸਿੰਘ ਲਗਾਏ ਗਏ ਪੌਦੇ ਨੂੰ ਪਾਣੀ ਦੇਣ ਸਮੇਂ ਸਟਾਫ ਸਮੇਤ। ਅਤੇ ਡਾ. ਖੁਸ਼ਵਿੰਦਰ ਕੁਮਾਰ ਵਾਤਾਵਰਣ ਸਬੰਧੀ ਜਾਗਰੂਕ ਕਰਨ ਲਈ ਸਟਾਫ ਤੇ ਵਿਦਿਆਰਥੀਆਂ ਨੂੰ ਰਵਾਨਾ ਕਰਨ ਸਮੇਂ ਖੜ੍ਹੇ ਵਿਖਾਈ ਦੇ ਰਹੇ ਹਨ।

ਅੰਮ੍ਰਿਤਸਰ – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਆਫ ਲਾਅ ਅਤੇ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਜੀ. ਟੀ. ਰੋਡ ਵੱਲੋਂ ਸ਼ੁੱਧ ਤੇ ਸਾਫ਼ ਸੁੱਥਰੀ ਆਬੋ—ਹਵਾ ਅਤੇ ਵਾਤਾਵਰਣ ਦੀ ਸੁਰੱਖਿਆ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਾਤਾਵਰਣ ਦਿਵਸ ਮਨਾਇਆ ਗਿਆ।

ਇਸ ਮੌਕੇ ਲਾਅ ਕਾਲਜ ਦੇ ਡਾਇਰੈਕਟਰ—ਕਮ—ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸਟਾਫ਼ ਤੇ ਵਿਦਿਆਰਥੀਆਂ ਨਾਲ ਮਿਲ ਕੇ ਕੈਂਪਸ ਵਿਖੇ ਪੁੱਜੇ ਲਗਾਏ।ਉਪਰੰਤ ਵਿਦਿਆਰਥੀਆਂ ਨੂੰ ਜਿੱਥੇ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਚਾਨਣਾ ਪਾਉਂਦਿਆਂ ਮੌਜ਼ੂਦਾ ਹਾਲਾਤਾਂ ’ਚ ਦਿਨ-ਬ-ਦਿਨ ਹੋ ਰਹੀ ਜੰਗਲਾਂ ਦੀ ਕਟਾਈ ਕਾਰਨ ਵੱਧ ਰਹੀ ਤਪਸ਼ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸੁਹਿਰਦ ਸਮਾਜ ਦੇ ਸਿਰਜਨਾ ਲਈ ਵਿਕਾਸ ਤਾਂ ਜ਼ਰੂਰੀ ਹੈ ਪਰ ਜੀਵ-ਜੰਤੂਆਂ ਅਤੇ ਮਨੁੱਖਤਾ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਵਾਤਾਵਰਣ ਦੀ ਸੁਰੱਖਿਆ ਵੀ ਲਾਜ਼ਮੀ ਹੈ।

ਇਸ ਮੌਕੇ ਉਨ੍ਹਾਂ ਹਰੇਕ ਇਨਸਾਨ ਨੂੰ ਘੱਟੋਂ—ਘੱਟ ਇਕ ਬੂਟਾ ਉਚਿੱਤ ਥਾਂ ’ਤੇ ਲਗਾਉਣ ਅਤੇ ਸੜਕਾਂ, ਗਲੀਆਂ ਆਦਿ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਦੇ ਨਿਰਮਾਣ ਸਮੇਂ ਆਪਣੇ ਪ੍ਰੋਜੈਕਟਾਂ ’ਚ ਪੌਦਿਆਂ ਨੂੰ ਲਗਾਉਣ ਲਈ ਢੁੱਕਵੇਂ ਸਥਾਨ ਦੀ ਵਿਉਂਤਬਦੀ ਜਰੂਰ ਕਰਨ, ਕਿਉਂਕਿ ਪੌਦੇ ਅਤੇ Wੱਖ ਉਸਾਰੇ ਪ੍ਰੋਜੈਕਟਾਂ ਨੂੰ ਹੋਰ ਖੂਬਸੂਰਤ ਬਣਾ ਕੇ ਉਸ ਸਥਾਨ ਨੂੰ ਚਾਰ ਚੰਨ ਲਗਾਉਂਦੇ ਹਨ ਅਤੇ ਨਾਲ ਹੀ ਸ਼ੁੱਧ ਅਤੇ ਹਰਿਆ—ਭਰਿਆ ਵਾਤਾਵਰਣ ਆਉਣ ਵਾਲੀ ਪੀੜ੍ਹੀ ਨੂੰ ਮਿਲ ਸਕੇ।ਉਨ੍ਹਾਂ ਕਿਹਾ ਕਿ ਜੇਕਰ ਵਾਤਾਵਰਣ ਦWਸਤ ਰਹੇਗਾ ਤਾਂ ਹਰੇਕ ਪ੍ਰਾਣੀ ਜੀਵਤ ਰਹਿ ਸਕੇਗਾ।

ਇਸੇ ਤਰ੍ਹਾਂ ਐਜ਼ੂਕੇਸ਼ਨ ਕਾਲਜ ਦੇ ਐਨ. ਐਸ. ਐਸ. ਯੂਨਿਟ ਅਤੇ ਰੈਡ ਰਿਬਨ ਕਲੱਬ ਅਤੇ ਲੀਗਲ ਏਡ ਕਲੀਨਿਕ ਵੱਲੋਂ ਇਕ ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ।ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਦਿਸ਼ਾ—ਨਿਰਦੇਸ਼ਾਂ ’ਤੇ ਉਕਤ ਕੈਂਪ ਡਾ. ਗੁਰਜੀਤ ਕੌਰ, ਡਾ. ਬਿੰਦੂ ਸ਼ਰਮਾ (ਦੋਵੇਂ ਐਸੋਸੀਏਟ ਪ੍ਰੋਫੈਸਰ), ਅਸਿਸਟੈਂਟ ਪ੍ਰੋਫੈਸਰ ਡਾ. ਦੀਪਿਕਾ ਕੋਹਲੀ, ਸ੍ਰੀਮਤੀ ਅੰਜੂ ਸ਼ਰਮਾ, ਸ੍ਰੀਮਤੀ ਅਮਨਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਜਿਸ ਦੀ ਸ਼ੁਰੂਆਤ ਡਾ. ਕੁਮਾਰ ਵੱਲੋਂ ਕਾਲਜ ਕੈਂਪਸ ਵਿਖੇ ਪੌਦੇ ਲਗਾ ਕੇ ਕੀਤੀ ਗਈ ਜਿਸ ਉਪਰੰਤ ਐਨ. ਐਸ. ਐਸ. ਵਲੰਟੀਅਰ ਅਤੇ ਇੰਚਾਰਜ ਵੱਲੋਂ ਅਟਾਰੀ ਹਲਕੇ ਅਧੀਨ ਆਉਂਦੇ ਪਿੰਡ ਕਾਉਂਕੇ ਦਾ ਦੌਰਾ ਕੀਤਾ ਗਿਆ।

ਇਸ ਸਬੰਧੀ ਡਾ. ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਪਿੰਡ ਦੇ ਸਰਪੰਚ ਸ: ਹਰਪਾਲ ਸਿੰਘ ਦੇ ਸਹਿਯੋਗ ਦੇ ਨਾਲ ਪਿੰਡ ’ਚ ਬੂਟੇ ਲਗਾਏ ਗਏ ਅਤੇ ਵਿਦਿਆਰਥੀਆਂ ਦੁਆਰਾ ਘਰ—ਘਰ ਜਾ ਕੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੌਦੇ ਵੰਡੇ ਗਏ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਗਿਆ ਕਿ ਪੌਦੇ ਸਿਰਫ ਲਗਾਏ ਹੀ ਨਹੀਂ ਜਾਣਗੇ, ਸਗੋਂ ਇਨ੍ਹਾਂ ਨੂੰ ਪਾਲ ਪੋਸ ਕੇ ਵੱਡਾ ਵੀ ਕੀਤਾ ਜਾਵੇਗਾ।

ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਵਾਤਾਵਰਣ ਦੀ ਗੁਣਵੱਤਾ ਦੇ ਪੱਧਰ ’ਚ ਲਗਾਤਾਰ ਨਿਘਾਰ ਹੋ ਰਿਹਾ ਹੈ ਜਿਸ ਦਾ ਕਾਰਨ ਲੋਕਾਂ ਵੱਲੋਂ ਅਣਗਹਿਲੀ ਵਰਤਣਾ ਹੈ।ਉਨ੍ਹਾਂ ਕਿਹਾ ਕਿ ਜਰੂਰਤ ਹੈ ਕਿ ਛੋਟੀਆਂ—ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਪਾਣੀ, ਹਵਾ ਅਤੇ ਮਿੱਟੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੋ ਆਉਣ ਵਾਲੀ ਪੀੜੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਲੰਟੀਅਰ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਸਟਾਫ਼ ਨੇ ਭਾਗ ਲਿਆ।

Related posts

ਖਰਚੇ ਪੂਰੇ ਕਰਨ ਲਈ ਪੰਜਾਬ ਸਰਕਾਰ ਨੇ ਲਿਆ ਹੋਰ ਕਰਜ਼ਾ !

admin

ਨਵਜੋਤ ਸਿੰਘ ਸਿੱਧੂ ਦੀ ਕਪਿਲ ਸ਼ੋਅ ਵਿੱਚ ਵਾਪਸੀ !

admin

ਅਕਾਲ ਤਖਤ ਸਾਹਿਬ ਦੇ ਬਾਹਰ ਇਮਲੀ ਦਾ ਨਵਾਂ ਬੂਟਾ ਲਾਇਆ !

admin