ਢਾਕਾ – ਢਾਕਾ ਮੈਟਰੋਪੋਲੀਟਨ ਪੁਲਸ ਦੀ ਡਿਟੈਕਟਿਵ ਬ੍ਰਾਂਚ ਨੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਾਬਕਾ ਪ੍ਰਮੁੱਖ ਸਕੱਤਰ ਅਤੇ ਸਲਾਹਕਾਰ ਕਮਲ ਨਾਸੇਰ ਚੌਧਰੀ ਅਤੇ ਕਈ ਹੋਰ ਸਾਬਕਾ ਸਰਕਾਰੀ ਅਧਿਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਢਾਕਾ ਟਿ੍ਰਬਿਊਨ ਨੇ ਦੱਸਿਆ ਕਿ ਢਾਕਾ ਮੈਟਰੋਪੋਲੀਟਨ ਪੁਲਸ ਨੇ ਯੁਵਾ ਅਤੇ ਖੇਡਾਂ ਦੇ ਸਾਬਕਾ ਸਕੱਤਰ ਮੇਸਬਾਹ ਉਦੀਨ, ਐਕਸਮੀ ਬੈਂਕ ਅਤੇ ਬੰਗਲਾਦੇਸ਼ ਐਸੋਸੀਏਸ਼ਨ ਆਫ ਬੈਂਕਸ (ਬੀ.ਏ.ਬੀ) ਦੇ ਸਾਬਕਾ ਚੇਅਰਮੈਨ ਨਜ਼ਰੁਲ ਇਸਲਾਮ ਮਜੂਮਦਾਰ ਅਤੇ ਬਸੁੰਧਰਾ ਗਰੁੱਪ ਦੇ ਕੋਆਰਡੀਨੇਟਰ ਅਦਨਾਨ ਨੂੰ ਗਿ੍ਰਫ਼ਤਾਰ ਕੀਤਾ ਹੈ ਰਹਿਮਾਨ ਨੇ ਬੁੱਧਵਾਰ ਸਵੇਰੇ ਢਾਕਾ ‘ਚ ਗਿ੍ਰਫ਼ਤਾਰੀਆਂ ਦੀ ਪੁਸ਼ਟੀ ਕੀਤੀ।
