International

ਜਾਪਾਨੀ ਹਵਾਈ ਅੱਡੇ ਤੇ ਫਟਿਆ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਅਮਰੀਕੀ ਬੰਬ, 80 ਉਡਾਣਾਂ ਰੱਦ

ਟੋਕੀਓ – ਜਾਪਾਨ ਦੇ ਹਵਾਈ ਅੱਡੇ ‘ਤੇ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਅਮਰੀਕੀ ਬੰਬ ਬੁੱਧਵਾਰ ਨੂੰ ਫਟ ਗਿਆ, ਜਿਸ ਨਾਲ ਟੈਕਸੀਵੇਅ ਵਿੱਚ ਵੱਡਾ ਟੋਇਆ ਪੈ ਗਿਆ ਅਤੇ 80 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ। ਇਹ ਬੰਬ ਹਵਾਈ ਅੱਡੇ ‘ਤੇ ਦਫਨ ਸੀ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਾਪਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭੂਮੀ ਅਤੇ ਆਵਾਜਾਈ ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ-ਪੱਛਮੀ ਜਾਪਾਨ ਦੇ ਮਿਆਜ਼ਾਕੀ ਹਵਾਈ ਅੱਡੇ ‘ਤੇ ਜਦੋਂ ਬੰਬ ਧਮਾਕਾ ਹੋਇਆ,ਉਦੋਂ ਉੱਥੇ ਕੋਈ ਜਹਾਜ਼ ਨਹੀਂ ਸੀ।ਅਧਿਕਾਰੀਆਂ ਨੇ ਕਿਹਾ ਕਿ ਸਵੈ-ਰੱਖਿਆ ਬਲਾਂ ਅਤੇ ਪੁਲਸ ਵੱਲੋਂ ਕੀਤੀ ਗਈ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਧਮਾਕਾ 500 ਪੌਂਡ ਦੇ ਅਮਰੀਕੀ ਬੰਬ ਨਾਲ ਹੋਇਆ ਸੀ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਉਹ ਇਹ ਪਤਾ ਲਗਾ ਰਹੇ ਹਨ ਕਿ ਅਚਾਨਕ ਧਮਾਕਾ ਕਿਸ ਕਾਰਨ ਹੋਇਆ। ਇੱਕ ਨੇੜਲੇ ਏਵੀਏਸ਼ਨ ਸਕੂਲ ਵੱਲੋਂ ਰਿਕਾਰਡ ਕੀਤੀ ਗਈ ਵੀਡੀਓ ਵਿੱਚ ਧਮਾਕੇ ਨਾਲ ਅਸਫਾਲਟ ਦੇ ਟੁੱਕੜੇ ਹਵਾ ਵਿੱਚ ਫੁਹਾਰੇ ਦੀ ਤਰ੍ਹਾਂ ਉੱਡਦੇ ਦਿਖਾਈ ਦਿੱਤੇ।ਜਾਪਾਨੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਵੀਡੀਓ ਵਿੱਚ ‘ਟੈਕਸੀਵੇਅ’ ਵਿੱਚ ਇੱਕ ਡੂੰਘਾ ਟੋਇਆ ਦਿਖਾਈ ਦਿੱਤਾ। ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ ਕਿ ਹਵਾਈ ਅੱਡੇ ‘ਤੇ 80 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਵੀਰਵਾਰ ਸਵੇਰ ਤੱਕ ਆਵਾਜਾਈ ਮੁੜ ਸ਼ੁਰੂ ਹੋ ਜਾਵੇਗੀ।

Related posts

ਅਫ਼ਗਾਨਿਸਤਾਨ ਦੇ ਮਹਿਲਾ ਵਕਾਲਤ ਸਮੂਹ ਨੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੂੰ ਅਫ਼ਗਾਨ ਆਬਾਦੀ ਦੀ ਮਦਦ ਕਰਨ ਦੀ ਕੀਤੀ ਅਪੀਲ

Bunty

ਚੀਨ-ਅਮਰੀਕਾ ‘ਚ ਪਰਮਾਣੂ ਹਥਿਆਰਾਂ ਦੀ ਹੋੜ, ਡ੍ਰੈਗਨ ਨਾਲ ਗੱਲਬਾਤ ਦੀ ਪਹਿਲ ਕਰ ਸਕਦਾ ਹੈ ਅਮਰੀਕਾ

Bunty

ਦੁਨੀਆ ਦੀ ਸਭ ਤੋਂ ਤਾਕਤਵਰ ਔਰਤ ਬਣੀ ਕਮਲਾ ਹੈਰਿਸ, ਉਨ੍ਹਾਂ ਦੇ ਇਕ ਇਸ਼ਾਰੇ ‘ਤੇ ਤਬਾਹ ਹੋ ਸਕਦੀ ਹੈ ਪੂਰੀ ਦੁਨੀਆ

Bunty