International

ਸ਼੍ਰੀਲੰਕਾ: ਸੰਸਦੀ ਚੋਣਾਂ ਲਈ ਪ੍ਰਚਾਰ ਖ਼ਤਮ, ਰਾਸ਼ਟਰਪਤੀ ਨੇ ਕੀਤੇ ਕਈ ਵਾਅਦੇ

 

ਕੋਲੰਬੋ – ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਨਵੀਂ ਸਰਕਾਰ ਦੇ ਤਹਿਤ ਆਰਥਿਕ ਮਜ਼ਬੂਤੀ ਦੇ ਵਾਅਦੇ ਨਾਲ ਵੀਰਵਾਰ ਨੂੰ ਸੰਸਦੀ ਚੋਣਾਂ ਲਈ ਆਪਣੀ ਮੁਹਿੰਮ ਖ਼ਤਮ ਕਰ ਦਿੱਤੀ। ਰਾਸ਼ਟਰਪਤੀ ਦਿਸਾਨਾਇਕੇ ਨੇ ਭਿ੍ਰਸ਼ਟਾਚਾਰ ਨਾਲ ਨਜਿੱਠਣ ਅਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਵਾਅਦੇ ਨਾਲ ਸਤੰਬਰ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਤਤਕਾਲਿਕ ਸੰਸਦੀ ਚੋਣਾਂ ਦਾ ਸੱਦਾ ਦਿੱਤਾ ਸੀ। ਸਾਬਕਾ ਮਾਰਕਸਵਾਦੀ ਸਮੂਹ ਨੈਸ਼ਨਲ ਪੀਪਲਜ਼ ਪਾਵਰ (ਐਨ.ਪੀ.ਪੀ) ਨੇ ਮੁੱਖ ਤੌਰ ‘ਤੇ ਆਪਣੀਆਂ ਭਿ੍ਰਸ਼ਟਾਚਾਰ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਚੋਣਾਂ ਵਿੱਚ ਪੂਰਨ ਬਹੁਮਤ ਦੀ ਮੰਗ ਕੀਤੀ ਹੈ। ਐੱਨ.ਪੀ.ਪੀ ਨੇ ਦੋਸ਼ ਲਾਇਆ ਕਿ 1948 ਤੋਂ ਦੇਸ਼ ’ਤੇ ਰਾਜ ਕਰਨ ਵਾਲੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਸਾਰੇ ਆਗੂ ਇਸ ਭਿ੍ਰਸ਼ਟਾਚਾਰ ਲਈ ਜ਼ਿੰਮੇਵਾਰ ਹਨ। ਸੋਮਵਾਰ ਨੂੰ ਆਪਣੀ ਆਖਰੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਦਿਸਾਨਾਯਕੇ ਨੇ ਕਿਹਾ ਕਿ ਮਾਰਚ ਵਿੱਚ ਪੇਸ਼ ਕੀਤੇ ਜਾਣ ਵਾਲੇ ਨਵੇਂ ਸਰਕਾਰ ਦੇ ਬਜਟ ਵਿੱਚ ਤਨਖਾਹ ਦੇ ਰੂਪ ਵਿੱਚ ਟੈਕਸਾਂ ਵਿੱਚ ਭਾਰੀ ਕਟੌਤੀ ਕੀਤੀ ਜਾਵੇਗੀ। ਇਹ ਉਹ ਟੈਕਸ ਸੀ ਜੋ ਵਿਕਰਮਸਿੰਘੇ ਨੇ ਸਰਕਾਰ ਦਾ ਮਾਲੀਆ ਵਧਾਉਣ ਲਈ ਲੋਕਾਂ ‘ਤੇ ਲਗਾਇਆ ਸੀ। ਇਸ ਦਾ ਕਾਰਨ ਅੰਤਰਰਾਸ਼ਟਰੀ ਮੁਦਰਾ ਫੰਡ ਦੁਆਰਾ ਮਾਲੀਆ ਵਧਾਉਣ ਲਈ ਲਾਈਆਂ ਸ਼ਰਤਾਂ ਕਾਰਨ ਰਾਨਿਲ ਵਿਕਰਮਾਸਿੰਘੇ ‘ਤੇ ਦਬਾਅ ਸੀ। ਸਾਬਕਾ ਰਾਸ਼ਟਰਪਤੀ ਵਿਕਰਮਾਸਿੰਘੇ 1977 ਤੋਂ ਬਾਅਦ ਪਹਿਲੀ ਵਾਰ ਸੰਸਦੀ ਚੋਣ ਨਹੀਂ ਲੜ ਰਹੇ ਹਨ। ਦਿਸਾਨਾਇਕ ਨੇ ਜ਼ੋਰ ਦੇ ਕੇ ਕਿਹਾ ਕਿ 1948 ਤੋਂ ਹਾਕਮ ਜਮਾਤ ਦਾ 75 ਸਾਲ ਦਾ ਸ਼ਾਸਨ ਰਸਮੀ ਤੌਰ ‘ਤੇ 14 ਨਵੰਬਰ ਨੂੰ ਖ਼ਤਮ ਹੋ ਜਾਵੇਗਾ। ਦਿਸਾਨਾਇਕੇ ਨੇ ਕਿਹਾ, “ਐਨ.ਪੀ.ਪੀ ਨੂੰ ਬਹੁਮਤ ਦੇ ਕੇ ਸਾਨੂੰ ਸੰਸਦ ਵਿੱਚ ਮਜ਼ਬੂਤ ​​ਬਣਾਓ। ਹਾਲਾਂਕਿ, ਵਿਸ਼ਲੇਸ਼ਕ ਮੰਨਦੇ ਹਨ ਕਿ ਐਨ.ਪੀ.ਪੀ ਨੂੰ 225 ਮੈਂਬਰੀ ਸਦਨ ਵਿੱਚ ਬਹੁਮਤ ਹਾਸਲ ਕਰਨ ਲਈ ਲੋੜੀਂਦੀਆਂ 113 ਸੀਟਾਂ ਜਿੱਤਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ, ਕਿਉਂਕਿ ਪਿਛਲੀ ਰਾਸ਼ਟਰਪਤੀ ਚੋਣ ਵਿੱਚ ਇਸ ਨੂੰ ਰਾਸ਼ਟਰੀ ਪੱਧਰ ‘ਤੇ 42 ਪ੍ਰਤੀਸ਼ਤ ਵੋਟ ਮਿਲੇ ਸਨ।

Related posts

ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

editor

ਕੈਨੇਡਾ ਨੇ ਭਾਰਤ ਜਾਣ ਵਾਲੀਆਂ ਉਡਾਣਾਂ ਲਈ ਹਵਾਈ ਅੱਡਿਆਂ ’ਤੇ ਸੁਰੱਖਿਆ ਵਧਾਈ

editor

ਅਤਿਵਾਦੀਆਂ ਦੇ ਹਮਲੇ ਵਿਚ ਘੱਟੋ-ਘੱਟ 12 ਸੁਰੱਖਿਆ ਕਰਮੀਆਂ ਦੀ ਮੌਤ

editor