Bollywood

ਸਾਬਕਾ ਫੌਜੀਆਂ ਨੇ ਏਕਤਾ ਕਪੂਰ ਦਾ ਪੁਤਲਾ ਫੂਕ ਕੱਢੀ ਭੜਾਸ, ਤਿੱਖੇ ਸੰਘਰਸ਼ ਦੀ ਵੀ ਦਿੱਤੀ ਚੇਤਾਵਨੀ

ਬਰਨਾਲਾ: Adult ਵੈਬ ਸੀਰੀਜ਼ ‘XXX-2’ ਦੇ ਕਾਰਨ ਟੀਵੀ ਕਵੀਨ ਏਕਤਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।ਫਿਲਮ ਮੇਕਰ ਏਕਤਾ ਕਪੂਰ ਦੇ ਖਿਲਾਫ ਅੱਜ ਬਰਨਾਲਾ ਦੇ ਸਾਬਕਾ ਫੌਜੀ ਜਵਾਨਾਂ ਨੇ ਰੋਸ ਵਜੋਂ ਪੁਤਲਾ ਫੂਕਿਆ ਅਤੇ ਆਪਣੀ ਭੜਾਸ ਕੱਢੀ।ਇੰਨਾ ਹੀ ਨਹੀਂ ਉਨ੍ਹਾਂ ਨੇ ਏਕਤਾ ਖਿਲਾਫ ਐਸਐਸਪੀ ਬਰਨਾਲਾ ਅਤੇ ਥਾਣਾ ਸੀਟੀ 2 ‘ਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਦਰਅਸਲ, ਅਲਟ ਬਾਲਾਜੀ ਦੀ ਵੈੱਬ ਸੀਰੀਜ਼ ‘XXX-2’ਵਿੱਚ ਰਾਸ਼ਟਰੀ ਚਿੰਨ੍ਹ, ਹਿੰਦੂ ਦੇਵਤਿਆਂ ਅਤੇ ਫੌਜ ਦੇ ਜਵਾਨਾਂ ਦਾ ਅਪਮਾਨ ਕੀਤਾ ਗਿਆ ਹੈ।ਕੱਲ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਵੀ ਏਕਤਾ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਮੁਖੀ ਗੁਰਜਿੰਦਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਜੇਕਰ ਏਕਤਾ ਕਪੂਰ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਦੇ 325000 ਸਾਬਕਾ ਸੈਨਿਕ ਪੂਰੇ ਪੰਜਾਬ ਵਿੱਚ ਤਿੱਖਾ ਸੰਘਰਸ਼ ਕਰਨਗੇ ਅਤੇ ਜਲਦੀ ਹੀ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਭੇਜ ਕੇ ਏਕਤਾ ਕਪੂਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

Related posts

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin

ਦਲਜੀਤ ਨੇ ਆਪਣੇ ਕੰਮ ਅਤੇ ਪੱਗ ਵਾਲੀ ਦਿੱਖ ਰਾਹੀਂ ਦੁਨੀਆਂ ਨੂੰ ਸਤਿਕਾਰੀ ਜੁਬਾਨ ਦਿੱਤੀ !

admin