Bollywood

ਸਾਬਕਾ ਮਿਸ ਬੋਲੀਵੀਆ ਹਥਿਆਰਾਂ ਦੀ ਸਮੱਗਲਿੰਗ ਮਾਮਲੇ ’ਚ ਗਿ੍ਰਫ਼ਤਾਰ

ਲਾਪਾਜ਼ – ਸਾਬਕਾ ਮਿਸ ਬੋਲੀਵੀਆ ਨੂੰ ਹਥਿਆਰਾਂ ਦੀ ਸਮੱਗਲਿੰਗ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ, ਜਦਕਿ ਉਸ ਦੇ ਭਗੌੜੇ ਪ੍ਰੇਮੀ ਦੀ ਵੀ ਇਕ ਡਰੱਗ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ।ਸਥਾਨਕ ਅਖਬਾਰ ‘ਦੀ ਖਬਰ ਮੁਤਾਬਕ ਅਲੋਂਦਰਾ ਮਰਕਾਡੋ ਕੈਂਪੋਸ (22), ਜਿਸ ਨੂੰ ਮਿਸ ਬੋਲੀਵੀਆ ਮੁੰਡੋ 2020 ਅਤੇ 2023 ਵਿੱਚ ਮਿਸ ਚਾਰਮ ਬੋਲੀਵੀਆ ਦਾ ਤਾਜ ਪਹਿਨਾਇਆ ਗਿਆ ਸੀ, ਨੇ ਬੰਦੂਕ ਸਮੱਗਲਿੰਗ ਦੇ ਸ਼ੱਕ ਆਪਣੇ ਆਪ ਨੂੰ ਬੋਲੀਵੀਆ ਦੇ ਬੇਨੀ ’ਚ ਤਿ੍ਰਨੀਦਾਦ ਮਹਿਲਾ ਜੇਲ੍ਹ ਵਿੱਚ ਬੰਦ ਪਾਇਆ। ਅਧਿਕਾਰੀਆਂ ਅਨੁਸਾਰ ਮਾਰਕਾਡੋ ਕੈਂਪੋਸ ਦੀ ਗਿ੍ਰਫਤਾਰੀ ਬੋਲੀਵੀਆ ਦੇ ਡਰੱਗ ਟ੍ਰੈਫਿਕਿੰਗ ਨਾਲ ਲੜਨ ਵਾਲੀ ਸਪੈਸ਼ਲ ਫੋਰਸ (ਐੱਫ.ਐੱਲ.ਈ.ਸੀ.ਐੱਨ.) ਵੱਲੋਂ ਉਸ ਦੇ ਪ੍ਰੇਮੀ ਨਾਲ ਸਾਂਝਾ ਕੀਤੇ ਕੰਡੋਮੀਨੀਅਮ ’ਤੇ ਛਾਪਾ ਮਾਰਨ ਤੋਂ ਇਕ ਮਹੀਨੇ ਬਾਅਦ ਹੋਈ ਅਤੇ ਉੱਥੋਂ ਵੱਡੀ ਗਿਣਤੀ ’ਚ ਹਥਿਆਰ ਅਤੇ ਗੋਲਾ-ਬਾਰੂਦ ਮਿਲਿਆ।

Related posts

ਬੀਚ ਕਿਨਾਰੇ ਬਲੂ ਬਿਕਨੀ ‘ਚ ਸਨੀ ਲਿਓਨ ਨੇ ਦਿੱਤਾ ਇਹ ਸਿਜ਼ਲਿੰਗ ਪੋਜ਼,

Bunty

ਸ਼ਾਹਰੁਖ ਖਾਨ ਦੀ ਸਭ ਤੋਂ ਵੱਡੀ ਫਲਾਪ ਤੇ ਸਭ ਤੋਂ ਮਹਿੰਗੀ ਫਿਲਮ !

admin

ਅਭਿਨੇਤਰੀ ਕੰਗਨਾ ਬਣੀ ਨਿਰਦੇਸ਼ਕ, ਡਾਇਰੈਕਟ ਕਰ ਰਹੀ ਇਹ ਫਿਲਮ

admin