Breaking News International Latest News News

ਸਾਰੇ ਅਮਰੀਕੀਆਂ ਦੇ ਵਾਪਸ ਪਰਤਣ ਤਕ ਕਾਬੁਲ ’ਚ ਰਹੇਗੀ ਫ਼ੌਜ : ਬਾਇਡਨ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਸਾਰੇ ਅਮਰੀਕੀਆਂ ਦੇ ਵਾਪਸ ਪਰਤਣ ਤਕ ਕਾਬੁਲ ’ਚ ਫ਼ੌਜ ਕਾਇਮ ਰਹੇਗੀ। ਬਾਇਡਨ ਨੇ ਕਿਹਾ ਕਿ ਅਮਰੀਕਾ ਦਾ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਮੁਹਿੰਮ ਤੈਅ ਸਮੇਂ 31 ਅਗਸਤ ਤੋਂ ਅੱਗੇ ਵੱਧ ਸਕਦੀ ਹੈ। ਇੰਟਰਵਿਊ ’ਚ ਬਾਇਡਨ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਤੋਂ ਆਪਣੇ ਹਰ ਨਾਗਰਿਕ ਤੇ ਸਹਿਯੋਗੀਆਂ ਨੂੰ ਸੁਰੱਖਿਅਤ ਕੱਢਣ ਲਈ ਵਚਨਬੱਧ ਹੈ। ਬਾਇਡਨ ਦਾ ਬਿਆਨ ਦਾ ਬਿਆਨ ਉਸ ਸਮੇਂ ਆਇਆ ਹੈ, ਜਦੋਂ ਅਫ਼ਗਾਨਿਸਤਾਨ ਤੋਂ ਅਮਰੀਕਾ ਨੇ ਪੰਜ ਹਜ਼ਾਰ ਲੋਕਾਂ ਨੂੰ ਕੱਢ ਲਿਆ ਹੈ। ਤਾਲਿਬਾਨ ਹੁਣ ਕਾਬੁਲ ਹਵਾਈ ਅੱਡੇ ਜਾਣ ਵਾਲੇ ਲੋਕਾਂ ਨੂੰ ਰਸਤੇ ’ਚ ਰੋਕ ਰਿਹਾ ਹੈ।ਅਮਰੀਕਾ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਹ ਅਗਲੇ ਕੁਝ ਦਿਨਾਂ ’ਚ ਅਮਰੀਕੀ ਨਾਗਰਿਕਾਂ ਤੇ ਸਹਿਯੋਗੀਆਂ ਨੂੰ ਕਾਬੁਲ ਤੋਂ ਬਾਹਰ ਕੱਢ ਲਵੇਗਾ।ਇੱਧਰ, ਅਮਰੀਕਾ ਦੇ ਰੱਖਿਆ ਮੰਤਰੀ ਨੇ ਇਹ ਗੱਲ ਉਨ੍ਹਾਂ ਤੋਂ ਕਾਬੁਲ ਹਵਾਈ ਅੱਡੇ ਵੱਲ ਜਾ ਰਹੇ ਲੋਕਾਂ ਨੂੰ ਰੋਕਣ ਦੇ ਸਬੰਧ ’ਚ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਹੀ। ਉਨ੍ਹਾਂ ਕਿਹਾਕਿ ਸਾਡੇ ਕੋਲ ਕਾਬੁਲ ਹਵਾਈ ਅੱਡੇ ਤੋਂ ਬਾਹਰ ਜਾਣ ਤੇ ਪੂਰੀ ਰਾਜਧਾਨੀ ’ਚ ਸੁਰੱਖਿਆ ਲਈ ਉਚਿਤ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਤੌਰ ’ਤੇ ਕਾਬੁਲ ਹਵਾਈ ਅੱਡੇ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਇਸਦੀ ਨਿਗਰਾਨੀ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ। ਇਸ ਸਮੇਂ ਇੱਥੇ 4500 ਅਮਰੀਕੀ ਫ਼ੌਜੀ ਤਾਇਨਾਤ ਹਨ।

Related posts

ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

editor

ਕੈਨੇਡਾ ਨੇ ਭਾਰਤ ਜਾਣ ਵਾਲੀਆਂ ਉਡਾਣਾਂ ਲਈ ਹਵਾਈ ਅੱਡਿਆਂ ’ਤੇ ਸੁਰੱਖਿਆ ਵਧਾਈ

editor

ਅਤਿਵਾਦੀਆਂ ਦੇ ਹਮਲੇ ਵਿਚ ਘੱਟੋ-ਘੱਟ 12 ਸੁਰੱਖਿਆ ਕਰਮੀਆਂ ਦੀ ਮੌਤ

editor