ਨਵੀਂ ਦਿੱਲੀ – ਟੀਵੀ ਐਕਟਰ ਸਿਧਾਰਥ ਸ਼ੁਕਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਟੀਵੀ ਅਤੇ ਫਿਲਮ ਇੰਡਸਟਰੀ ਪੂਰੀ ਤਰ੍ਹਾਂ ਨਾਲ ਸ਼ਾਕਡ ਹੈ। ਸਿਧਾਰਥ ਦੀ ਇਕ ਫੈਨ ਤਾਂ ਖ਼ੁਦ ਨੂੰ ਸੰਭਾਲ ਨਹੀਂ ਪਾਈ ਅਤੇ ਕੋਮਾ ’ਚ ਚਲੀ ਗਈ, ਫਿਲਹਾਲ ਹਸਪਤਾਲ ’ਚ ਉਸਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਸਿਧਾਰਥ ਦਾ ਇਕ ਪੁਰਾਣਾ ਵੀਡੀਓ ਇੰਟਰਵਿਊ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਇੰਟਰਵਿਊ ’ਚ ਸਿਧਾਰਥ ਨੇ ਆਪਣੀ ਪਰਸਨਲ ਲਾਈਫ ਨਾਲ ਜੁੜੇ ਕਈ ਕਿੱਸੇ ਬਿਆਨ ਕੀਤੇ। ਨਾਲ ਹੀ ਉਨ੍ਹਾਂ ਨੇ ਇਕ ਅਜਿਹੀ ਇੱਛਾ ਦਾ ਇਜ਼ਹਾਰ ਕੀਤਾ ਜੋ ਹੁਣ ਕਦੇ ਪੂਰੀ ਨਹੀਂ ਹੋ ਸਕਦੀ। ਸਿਧਾਰਥ ਸ਼ੁਕਲਾ ਦਾ ਇਹ ਸੁਪਨਾ ਉਨ੍ਹਾਂ ਦੇ ਰਹਿੰਦੇ ਹੋਏ ਪੂਰਾ ਨਹੀਂ ਹੋ ਸਕਿਆ ਅਤੇ ਨਾ ਹੁਣ ਇਹ ਕਦੇ ਪੂਰਾ ਹੋ ਸਕੇਗਾ। ਦਰਅਸਲ, ਕੁਝ ਸਮਾਂ ਪਹਿਲਾਂ ਸਿਧਾਰਥ ਸ਼ੁਕਲਾ ਨੇ ਇੰਡੀਆ ਫੋਰਮ ਨਾਮ ਦੇ ਪੋਰਟਲ ਨਾਲ ਗੱਲ ਕਰਦੇ ਹੋਏ ਦਸਿਆ ਸੀ ਕਿ ਇਕ ਚੀਜ਼ ਅਜਿਹੀ ਹੈ ਜੋ ਉਹ ਆਪਣੀ ਲਾਈਫ ’ਚ ਜ਼ਰੂਰ ਐਕਸਪੀਰੀਅੰਸ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਪਿਤਾ ਬਣਨਾ ਚਾਹੁੰਦੇ ਹਨ। ਸਿਧਾਰਥ ਨੇ ਕਿਹਾ ਸੀ, ‘ਬੱਚੇ ਦਾ ਬਾਪ ਬਣਨ ਦਾ ਅਨੁਭਵ ਕਰਨਾ ਚਾਹੁੰਦਾ ਹਾਂ।’ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਸੀ, ਇਸਤੋਂ ਪਹਿਲਾਂ ਬਿੱਗ ਬੌਸ 14 ਦੇ ਘਰ ’ਚ ਸਿਧਾਰਥ ਸ਼ੁਕਲਾ ਨੇ ਆਪਣੇ ਪਿਤਾ ਬਣਨ ਦੀ ਇੱਛਾ ਜਾਹਰ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਪਿਤਾ ਬਣਨਾ ਚਾਹੁੰਦੇ ਹਨ, ਆਪਣੇ ਬੱਚੇ ਨੂੰ ਗੋਦ ’ਚ ਲੈਣਾ ਚਾਹੁੰਦੇ ਸਨ। ਹਿਨਾ ਖ਼ਾਨ ਅਤੇ ਗੌਹਰ ਖ਼ਾਨ ਨਾਲ ਗੱਲ ਕਰਦੇ ਹੋਏ ਸਿਧਾਰਥ ਸ਼ੁਕਲਾ ਨੇ ਕਿਹਾ ਸੀ, ‘ਮੈਂ ਬਾਪ ਬਣਨਾ ਚਾਹੁੰਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਬੈਸਟ ਫਾਦਰ ਬਣਾਂਗਾ।’ਇਸਤੋਂ ਇਲਾਵਾ ਸਿਧਾਰਥ ਨੇ ਆਪਣੇ ਤੇ ਆਪਣੇ ਪਿਤਾ ਦੇ ਰਿਸ਼ਤੇ ’ਤੇ ਵੀ ਗੱਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਆਪਣੇ ਪਿਤਾ ਨੂੰ ਸੁਪਰ ਹੀਰੋ ਦੀ ਤਰ੍ਹਾਂ ਦੇਖਦੇ ਸਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਾਪਾ ਨੇ ਉਸਨੂੰ ਸਪੋਰਟ ਕਰਨ ਲਈ ਗੰਭੀਰ ਬਿਮਾਰੀ ਨਾਲ ਵੀ ਸੱਤ ਸਾਲ ਤਕ ਜੰਗ ਲੜੀ ਸੀ।
previous post