BollywoodNewsBreaking NewsLatest News

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ Coma ‘ਚ ਪੁੱਜੀ ਫੈਨ

ਨਵੀਂ ਦਿੱਲੀ – ਅਦਾਕਾਰ ਸਿਧਾਰਥ ਸ਼ੁਕਲਾ  ਦੀ ਮੌਤ ਨਾਲ ਹਰ ਕਿਸੇ ਨੂੰ ਗਹਿਰਾ ਸਦਮਾ ਲੱਗਾ ਹੈ। ਪਰਿਵਾਰ ਦੇ ਨਾਲ-ਨਾਲ ਫੈਨਜ਼ ਦਾ ਵੀ ਬੁਰਾ ਹਾਲ ਹੈ। ਉਹ ਆਪਣੀ ਫੇਵਰਿਟ ਸਿਡਨਾਜ਼   ਜੋੜੀ ਟੁੱਟਣ ਤੋਂ ਪਰੇਸ਼ਾਨ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸਿਧਾਰਥ ਸ਼ੁਕਲਾ ਲਈ ਰੋਂਦੀ ਹੋਈ ਇਕ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਤੇ ਹੁਣ ਇਕ ਫੀਮੇਲ ਫੈਨ ਪਾਰਸ਼ਲ ਕੋਮਾ  ‘ਚ ਚਲੀ ਗਈ ਹੈ। ਸਿਧਾਰਥ ਸ਼ੁਕਲਾ ਦੀ ਇਹ ਫੈਨ ਫਿਲਹਾਲ ਹਸਪਤਾਲ ‘ਚ ਦਾਖਲ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬਾਥਰੂਮ ‘ਚ ਬੇਹੋਸ਼ ਮਿਲੀ ਸੀ। ਫਿਲਹਾਲ ਉਸ ਦੀ ਹਾਲਤ ਨਾਜ਼ੁਕ ਹੈ। ਸਿਧਾਰਥ ਸ਼ੁਕਲਾ ਦੇ ਦੋਸਤ ਤੇ ਡਾਕਟਰ ਜਏਸ਼ ਠਾਕੁਰ ਨੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹਸਪਤਾਲ ‘ਚ ਦਾਖਲ ਫੀਮੇਲ ਫੈਨ ਦੀ ਤਸਵੀਰ ਸ਼ੇਅਰ ਕੀਤੀ ਹੈ ਤੇ ਸਿਡਨਾਜ਼ ਦੇ ਫੈਨਜ਼ ਤੋਂ ਰਿਕਵੈਸਟ ਕੀਤੀ ਹੈ ਕਿ ਉਹ ਇਕੱਲੇ ਨਾ ਰਹੇ ਤੇ ਘਰ-ਪਰਿਵਾਰ ਦੇ ਲੋਕਾਂ ਨਾਲ ਗੱਲ ਕਰਦੀ ਰਹੇ। ਜਏਸ਼ ਠਾਕੁਰ ਨੇ ਕਿਹਾ, ‘ਜਲਦੀ ਠੀਕ ਹੋ ਜਾਓ। ਡਾਕਟਰ ਨੇ ਕਿਹਾ ਕਿ ਉਹ ਆਸ਼ਿੰਕ ਕੋਮਾ ‘ਚ ਹੈ। ਜ਼ਿਆਦਾ ਸਟ੍ਰੈਸ ਕਾਰਨ ਉਨ੍ਹਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਤੇ ਸਰੀਰ ਦੇ ਕਿਸੇ ਹਿੱਸੇ ‘ਚ ਹਲਚਲ ਨਹੀਂ ਹੋ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਹਰ ਫੈਨਜ਼ ਸ਼ਾਂਤ ਰਹਿਣ, ਜ਼ਿਆਦਾ ਨਾ ਸੋਚੇ। ਮੈਂ ਜਾਣਦਾ ਹਾਂ ਕਿ ਇਹ ਆਸਾਨ ਨਹੀਂ ਹੈ ਪਰ ਤੁਸੀਂ ਲੋਕਾਂ ਨੂੰ ਸਿਧਾਰਥ ਨੂੰ ਜਾਣ ਦੇਣਾ ਹੋਵੇਗਾ।’ ਇਕ ਹੋਰ ਟਵੀਟ ‘ਚ ਲਿਖਿਆ, ‘ਪਲੀਜ਼ ਤੁਸੀਂ ਸਾਰੇ ਆਪਣੇ ਦੋਸਤਾਂ ਤੇ ਪਰਿਵਾਰ ਵਾਲਿਆਂ ਨਾਲ ਗੱਲ ਕਰੋ। ਇਕੱਲੇ ਨਾ ਰਹੋ। ਸਿਡਨਾਜ਼ ਦੀ ਇਕ ਫੈਨ ਨੂੰ ਬੀਤੀ ਰਾਤ ਹਸਪਤਾਲ ‘ਚ ਦਾਖਲ਼ ਕਰਵਾਇਆ ਗਿਆ। ਉਹ ਬਾਥਰੂਮ ‘ਚ ਬੇਹੋਸ਼ ਮਿਲੀ ਸੀ। ਪਲੀਜ਼ ਆਪਣਾ ਧਿਆਨ ਰੱਖੋ ਤੇ ਇਸ ਫੈਨਜ਼ ਲਈ ਪ੍ਰਾਰਥਨਾ ਕਰੋ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin