Bollywood

ਸਿਰਫ ਐਕਟਿੰਗ ਹੀ ਨਹੀਂ ਡਾਂਸਿੰਗ ਕੁਵੀਨ ਵੀ ਹੈ ਮਾਧੁਰੀ ਦੀਕਸ਼ਿਤ, ਸੁਣੋ ਸੁਪਰਹਿੱਟ ਗੀਤ

ਮੁੰਬਈ- ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੀ ਮਾਧੁਰੀ ਦੀਕਸ਼ਿਤ ਦਾ ਅੱਜ ਜਨਮਦਿਨ ਹੈ। ਅੱਜ ਮਾਧੁਰੀ ਆਪਣਾ 53ਵਾਂ ਜਨਮਦਿਨ ਮਨਾ ਕਰ ਰਹੀ ਹੈ। ਮਾਧੁਰੀ ਫਿਲਮ ਇੰਡਸਟਰੀ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ ‘ਚੋਂ ਇਕ ਹੈ। ਮਾਧੁਰੀ ਨੇ ਆਪਣੇ ਕਰੀਅਰ ‘ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਤਿੰਨ ਸਾਲ ਦੀ ਉਮਰ ਤੋਂ ਮਾਧੁਰੀ ਦੀਕਸ਼ਿਤ ਨੇ ਕਥੱਕ ਸਿਖਣਾ ਸ਼ੁਰੂ ਕੀਤਾ ਤੇ 8 ਸਾਲ ਦੀ ਉਮਰ ‘ਚ ਪਹਿਲਾ ਪਰਫਾਰਮੈਂਸ ਦਿੱਤਾ। ਉਨ੍ਹਾਂ ਦਾ ਜਨਮ 15 ਮਈ, 1967 ਨੂੰ ਮੁੰਬਈ ‘ਚ ਹੋਇਆ ਸੀ। ਮਾਧੁਰੀ ਦੀਕਸ਼ਿਤ ਦੀ ਜਿਨੀਆਂ ਫਿਲਮਾਂ ਸਦਾਬਹਾਰ ਹਨ, ਓਨੇ ਹੀ ਸਦਾਬਹਾਰ ਉਨ੍ਹਾਂ ਦੀਆਂ ਫਿਲਮਾਂ ਦੇ ਗੀਤ ਵੀ ਰਹੇ ਹਨ। ਜਨਮਦਿਨ ਦੇ ਖਾਸ ਮੌਕੇ ’ਤੇ ਅੱਜ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਮਾਧੁਰੀ ਦੀਕਸ਼ਿਤ ਦੀ ਫਿਲਮ ਦੇ ਸ਼ਾਨਦਾਰ ਗੀਤ।

ਮਾਧੁਰੀ ਦੀਕਸ਼ਿਤ ਦਾ ਇਹ ਬਾਲੀਵੁੱਡ ਦੇ ਸੁਪਰਹਿੱਟ ਗੀਤਾਂ ’ਚੋਂ ਇਕ ਰਿਹਾ ਹੈ। ਇਹ ਗੀਤ ਸਾਲ 1988 ਵਿਚ ਆਈ ਫਿਲਮ ‘ਤੇਜ਼ਾਬ’ ਦਾ ਹੈ। ‘ਏਕ ਦੋ ਤੀਨ’ ਨੂੰ ਟਾਈਗਰ ਸ਼ਰਾਫ ਅਤੇ ਦਿਸ਼ਾ ਪਾਟਨੀ ਦੀ ਫਿਲਮ ‘ਬਾਗੀ 2’ ਵਿਚ ਰੀਕ੍ਰਿਏਟ ਕੀਤਾ ਗਿਆ ਸੀ।ਇਹ ਗੀਤ ਮਾਧੁਰੀ ਦੀਕਸ਼ਿਤ ਤੇ ਐਕਟਰ ਅਨਿਲ ਕਪੂਰ ’ਤੇ ਫਿਲਮਾਇਆ ਗਿਆ ਹੈ। ਇਹ ਮਾਧੁਰੀ ਦੀਕਸ਼ਿਤ ਦੇ ਸ਼ਾਨਦਾਰ ਗੀਤਾਂ ’ਚੋਂ ਇਕ ਹੈ। ਇਹ ਗੀਤ ਸਾਲ 1992 ਵਿਚ ਆਈ ਫਿਲਮ ‘ਬੇਟਾ’ ਦਾ ਹੈ।

ਇਹ ਗੀਤ ਸੰਜੈ ਦੱਤ ਦੀ ਸੁਪਰਹਿੱਟ ਫਿਲਮ ‘ਖਲਨਾਇਕ’ ਦਾ ਹੈ। ਇਹ ਬਾਲੀਵੁੱਡ ਦੇ ਚਰਚਿਤ ਗੀਤਾਂ ’ਚੋਂ ਇਕ ਹੈ। ਫਿਲਮ ‘ਖਲਨਾਇਕ’ ਸਾਲ 1993 ਵਿਚ ਆਈ ਸੀ।

ਮਾਧੁਰੀ ਦੀਕਸ਼ਿਤ ਦਾ ਇਹ ਗੀਤ ਵੀ ਸੁਪਰਹਿੱਟ ਰਿਹਾ ਹੈ। ਇਹ ਗੀਤ ਸਾਲ 1991 ਵਿਚ ਆਈ ਮਾਧੁਰੀ ਦੀਕਸ਼ਿਤ ਦੀ ਮਲਟੀਸਟਾਰਰ ਫਿਲਮ ‘ਸਾਜਨ’ ਦਾ ਹੈ। ਮਾਧੁਰੀ ਦੀਕਸ਼ਿਤ ਨਾਲ ਇਸ ਫਿਲਮ ਵਿਚ ਐਕਟਰ ਸੰਜੈ ਦੱਤ ਅਤੇ ਸਲਮਾਨ ਖਾਨ  ਮੁੱਖ ਭੂਮਿਕਾਵਾਂ ਵਿਚ ਸਨ।ਮਾਧੁਰੀ ਦੀਕਸ਼ਿਤ ’ਤੇ ਫਿਲਮਾਇਆ ਗਿਆ ਇਹ ਗੀਤ ਫਿਲਮ ‘ਹਮ ਆਪਕੇ ਹੈ ਕੌਣ’ ਫਿਲਮ ਦਾ ਹੈ। ਇਹ ਫਿਲਮ ਸਾਲ 1994 ਵਿਚ ਰਿਲੀਜ਼ ਹੋਈ ਸੀ। ਇਸ ਫਿਲਮ ਦੀ ਕਹਾਣੀ ਅਤੇ ਗੀਤਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।

Related posts

ਅਮਿਤਾਭ ਨੇ ਐਸ਼ਵਰਿਆ-ਅਭਿਸ਼ੇਕ ਸਬੰਧੀ ਖ਼ਬਰਾਂ ‘ਤੇ ਚੁੱਪ ਤੋੜੀ

editor

ਇੱਕ ਭਾਰਤੀ ਫਿਲਮ ਅਦਾਕਾਰਾ ਭੂਮੀ ਪੇਡਨੇਕਰ

editor

ਸੰਗੀਤਕਾਰ ਏ.ਆਰ. ਰਹਿਮਾਨ ਨੂੰ XTIC ਐਵਾਰਡ 2024 !

admin