ਅੰਮ੍ਰਿਤਸਰ – ਖਾਲਸਾ ਕਾਲਜ ਆਫ ਐਜੂਕੇਸ਼ਨ, ਜੀ. ਟੀ. ਰੋਡ ਵੱਲੋਂ ਰਾਜੀਵ ਗਾਂਧੀ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ, ਕਠੂਆ, (ਜੰਮੂ), ਕੌਂਸਲ ਫਾਰ ਟੀਚਰ ਐਜੂਕੇਸ਼ਨ ਫਾਉਡੇਸ਼ਨ (ਜੰਮੂ ਅਤੇ ਕਸ਼ਮੀਰ) ਦੇ ਸਹਿਯੋਗ ਨਾਲ ਡਾ. ਡੀ. ਆਰ. ਵਿਜ ਲੈਕਚਰ ਲੜੀ ਤਹਿਤ ‘ਸਿੱਖਿਆ ਦੇ ਖੇਤਰ ’ਚ ਉਭਰਦੇ ਖੋਜ ਦੇ ਰੁਝਾਨ’ ਵਿਸ਼ੇ ’ਤੇ ਆਨਲਾਈਨ ਵਿਚਾਰ ਚਰਚਾ ਲੜੀ ਅਧੀਨ ਚੌਥਾ ਲੈਕਚਰ ਕਰਵਾਇਆ ਗਿਆ।
ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਕਰਵਾਏ ਉਕਤ ਆਨਲਾਈਨ ਪ੍ਰੋਗਰਾਮ ’ਚ ਪ੍ਰੋ: ਜਿਗਨੇਸ਼ ਬੀ. ਪਟੇਲ (ਪ੍ਰੋਫੈਸਰ, ਚਿਲਡਰਨ ਰਿਸਰਚ ਯੂਨੀਵਰਸਿਟੀ, ਗੁਜਰਾਤ) ਨੇ ਮੁੱਖ ਬੁਲਾਰੇ ਅਤੇ ਡਾ. ਜਸਪਾਲ ਸਿੰਘ ਵਰਵਾਲ (ਜੰਮੂ ਯੂਨੀਵਰਸਿਟੀ) ਅਤੇ ਡਾ. ਬੰਧਨਾ ਭਸੀਨ (ਪ੍ਰਿੰਸੀਪਲ, ਆਰ. ਜੀ. ਐਮ. ਕਾਲਜ ਆਫ ਐਜੂਕੇਸ਼ਨ, ਕਠੂਆ ), ਡਾ. ਦਵਿੰਦਰ ਸ਼ਰਮਾ (ਐਸੋਸੀਏਟ ਪ੍ਰੋਫੈਸਰ, ਆਰ. ਜੀ. ਐਮ. ਕਾਲਜ ਆਫ ਐਜੂਕੇਸ਼ਨ, ਕਠੂਆ) ਡਾ. ਪ੍ਰਗਟ ਸਿੰਘ ਗਰਚਾ (ਪ੍ਰਿੰਸੀਪਲ, ਜੀ. ਐਚ. ਜੀ., ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸਧਾਰ, ਲੁਧਿਆਣਾ) ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਵਿਚਾਰ ਚਰਚਾ ਦੀ ਸ਼ੁਰੂਆਤ ’ਚ ਡਾ. ਭਸੀਨ ਨੇ ਕੌਂਸਲ ਫਾਰ ਟੀਚਰ ਐਜੂਕੇਸ਼ਨ, ਰਾਜੀਵ ਗਾਂਧੀ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ, ਕਠੂਆ, (ਜੰਮੂ) ਅਤੇ ਕਾਲਜ ਮੈਂਬਰਾਂ ਦਾ ਸਵਾਗਤ ਕਰਦਿਆ ਕਿਹਾ ਕਿ ਸਿੱਖਿਆ ਦੇ ਬਾਗ ਨੂੰ ਨਵੀਆਂ ਖੋਜਾਂ ਦੇ ਰਾਹੀਂ ਹੋਰ ਖੂਬਸੂਰਤ ਬਣਾਇਆ ਜਾ ਸਕਦਾ ਹੈ, ਇਸ ਲਈ ਸਮੂੰਹ ਖੋਜਾਰਥੀਆਂ ਨੂੰ ਰਚਨਾਤਮਕਤਾ ਦਾ ਸਹਾਰਾ ਲੈਂਦੇ ਹੋਏ ਉਭਰ ਰਹੇ Wਝਾਨਾਂ ’ਤੇ ਕੰਮ ਕਰਨ ਦੀ ਜ਼ਰੂਰਤ ਹੈ।
ਇਸ ਮੌਕੇ ਡਾ. ਪਟੇਲ ਨੇ ਸਿੱਖਿਆ ਦੇ ਉਭਰ ਰਹੇ ਰੁਝਾਨ ਜਿਵੇਂ ਕਿ ਰਾਸ਼ਟਰੀ ਸਿੱਖਿਆ ਨੀਤੀ 2020, ਆਰਟੀਫਿਸ਼ੀਅਲ ਇੰਟੈਲੀਜ਼ਸ, ਪ੍ਰਾਇਮਰੀ ਸਿੱਖਿਆ ਅਤੇ ਸਿੱਖਿਆ ’ਚ ਤਕਨਾਲੌਜੀ ਦੀ ਵਰਤੋਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਸਿੱਖਿਆਦਾਇਕ ਖੇਡਾਂ ਦੀ ਵਰਤੋਂ ਅਤੇ ਇਸ ਸਬੰਧੀ ਖੋਜ ਬਾਰੇ ਸੁਝਾਅ ਦਿੱਤੇ।ਜਦਕਿ ਅਸਿਸਟੈਂਟ ਪ੍ਰੋ: ਡਾ. ਅਵਨੀਤ ਕੌਰ ਨੇ ਸਮੂੰਹ ਰਿਸੋਰਸ ਪਰਸਨ ਦੀ ਜਾਣ—ਪਛਾਣ ਕਰਵਾਉਂਦੇ ਹੋਏ ਪ੍ਰੋਗਰਾਮ ਨੂੰ ਅਗਾਂਹ ਵਧਾਇਆ ਅਤੇ ਡਾ: ਅੰਜੂ ਤਿਆਗੀ ਨੇ ਉਕਤ ਆਨਲਾਈਨ ਚਰਚਾ ਦੌਰਾਨ ਪ੍ਰਸ਼ਨ ਉੱਤਰ ਸ਼ੈਸਨ ਸਫਲਤਾਪੂਰਵਕ ਕਰਵਾਉਂਦੇ ਹੋਏ ਵਿਸ਼ੇਸ਼ ਯੋਗਦਾਨ ਦਿੱਤਾ।ਪ੍ਰੋਗਰਾਮ ਦੇ ਅੰਤ ’ਚ ਡਾ: ਦਵਿੰਦਰ ਸ਼ਰਮਾ ਨੇ ਭਾਗੀਦਾਰੀਆਂ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ।