International

ਸਿੱਖਿਆ ਦੇ ਖੇਤਰ ‘ਚ ਵੀ ਭਾਰਤ ਤੇ ਅਮਰੀਕਾ ਸੁਭਾਵਿਕ ਭਾਈਵਾਲ : ਧਰਮਿੰਦਰ ਪ੍ਰਧਾਨ

ਵਾਸ਼ਿੰਗਟਨ – ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਤੇ ਅਮਰੀਕਾ ਸੁਭਾਵਿਕ ਭਾਈਵਾਲ ਹਨ, ਖਾਸ ਤੌਰ ‘ਤੇ ਸਿੱਖਿਆ ਦੇ ਖੇਤਰ ‘ਚ।ਐਡਵਾਂਸਿੰਗ ਇੰਡੀਆ-ਯੂਐੱਸ ਐਜੂਕੇਸ਼ਨ ਪਾਰਟਨਰਸ਼ਿਪ ਨਾਂ ਦੇ ਗੋਲਮੇਜ਼ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਨੇ ਕਿਹਾ, ‘ਭਾਰਤ ਤੇ ਅਮਰੀਕਾ ਦੇ ਵਿੱਦਿਅਕ ਅਦਾਰਿਆਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ। ਇਨ੍ਹਾਂ ‘ਚ ਸਨਅਤਾਂ, ਸਿੱਖਿਆ ਤੇ ਨੀਤੀ ਨਿਰਮਾਤਾਵਾਂ ਨੂੰ ਆਪਸ ‘ਚ ਜੋੜਨ (ਇੰਟਰਲਾਕਿੰਗ) ਸ਼ਾਮਲ ਹਨ।’ ਵਰਚੂਅਲ ਗੋਲਮੇਜ਼ ਸੰਮੇਲਨ ਦਾ ਆਯੋਜਨ ਭਾਰਤੀ ਦੂਤਘਾਰ ਨੇ ਨਿਊਯਾਰਕ, ਸ਼ਿਕਾਗੋ, ਸਾਨ ਫ੍ਾਂਸਿਸਕੋ, ਹਿਊਸਟਨ ਤੇ ਅਟਲਾਂਟਾ ਦੇ ਵਣਜ ਦੂਤਘਰ ਦੇ ਸਹਿਯੋਗ ਨਾਲ ਕੀਤਾ ਸੀ। ਸਿੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਦੁਨੀਆ ‘ਚ ਕਿਤੇ ਵੀ ਜਾਣ ਦਾ ਰਸਤਾ ਆਸਾਨ ਕੀਤਾ ਹੈ। ਇਹ ਭਾਈਵਾਲੀ ਤੇ ਆਪਸੀ ਲਾਭਕਾਰੀ ਸਿੱਖਿਆ ਤਾਲਮੇਲ ਨੂੰ ਵੀ ਉਤਸ਼ਾਹਤ ਕਰਦਾ ਹੈ। ਉਨ੍ਹਾਂ ਕਿਹਾ ਕਿ ਗਲਾਸਗੋ ‘ਚ ਕਾਪ 26 ਸਿਖਰ ਸੰਮੇਲਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਦੇ ਨਾਲ ਤਾਲਮੇਲ ਲਈ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਦੁਨੀਆ ਦੀਆਂ ਉਮੀਦਾਂ ਦੇ ਨਾਲ ਤਾਲਮੇਲ ਬਿਠਾਉਣ ਵਾਲਾ ਹੋਣਾ ਚਾਹੀਦਾ ਹੈ ਤੇ ਐੱਨਈਪੀ 2020 ਇਸ ਤਰ੍ਹਾਂ ਦੇ ਤਾਲਮੇਲ ਨੂੰ ਮਨਜ਼ੂਰ ਦਿੰਦੀ ਹੈ। ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਮਲਿਆਂ ਦੇ ਦਫ਼ਤਰ ਨੇ ਭਾਰਤ ‘ਚ 150 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਹੈ। ਅੰਤਰਰਾਸ਼ਟਰੀ ਪੱਧਰ ਦੇ ਖੋਜ ਕਾਰਜਾਂ ਨੂੰ ਉਤਸ਼ਾਹਤ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।ਗੋਲਮੇਜ਼ ਸੰਮੇਲਨ ‘ਚ 20 ਅਮਰੀਕੀ ਯੂਨੀਵਰਸਿਟੀਆਂ ਦੇ ਚੇਅਰਮੈਨ, ਕੁਲਪਤੀਆਂ ਤੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਨ੍ਹਾਂ ‘ਚ ਯੂਨੀਵਰਸਿਟੀ ਆਫ ਕੋਲੋਰਾਡੋ, ਨਿਊਯਾਰਕ ਯੂਨੀਵਰਸਿਟੀ, ਰਾਈਸ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਇਲੀਨਾਇਸ ਆਦਿ ਸ਼ਾਮਲ ਰਹੇ। ਸਾਰੇ ਅਮਰੀਕੀ ਨੁਮਾਇੰਦਿਆਂ ਨੇ ਐੱਨਈਪੀ 2020 ਨੂੰ ਸਵਾਗਤਯੋਗ ਕਦਮ ਦੱਸਦਾ ਹੋਏ ਕਿਹਾ ਕਿ ਪਾਬੰਦੀਆਂ, ਖਾਸ ਤੌਰ ‘ਤੇ ਸਿੱਖਿਆ ਖੇਤਰ ‘ਚ ਨੌਕਰਸ਼ਾਹੀ ਨੂੰ ਖਤਮ ਕਰਨ ਦਾ ਲਾਭ ਦੋਵੇਂ ਦੇਸ਼ਾਂ ਨੂੰ ਵਿਆਪਕ ਰੂਪ ਨਾਲ ਮਿਲੇਗਾ। ਜ਼ਿਆਦਾਤਰ ਅਮਰੀਕੀ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਭਾਰਤ ਨਾਲ ਸਾਈਬਰ ਸੁਰੱਖਿਆ, ਸਿਹਤ, ਬਾਇਓਟੈਕ, ਆਰਟੀਫੀਸ਼ੀਅਲ ਇੰਟੈਲੀਜੈਂਸ, ਡਾਟਾ ਸਾਈਂਸ, ਖੇਤੀ ਪੌਣ ਪਾਣੀ ਪਰਿਵਰਤਨ ਤੇ ਸਥਿਰਤਾ ਵਰਗੇ ਖਾਸ ਖੇਤਰਾਂ ‘ਚ ਭਾਈਵਾਲੀ ਕਰਨਾ ਚਾਹੁਣਗੇ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin