International

ਸਿੱਧੂ ਮੂਸੇਵਾਲਾ ਨੂੰ ਮਰਨ ਉਪਰੰਤ ਪਾਕਿਸਤਾਨ ਦੇ ਇਸ ਵੱਡੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਪਾਕਿਸਤਾਨ – 29 ਮਈ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਗੈਂਗਸਟਾਰਾਂ ਵੱਲੋਂ ਬੇਹਰਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੰਜਾਬ ਹੀ ਦੇਸ਼-ਵਿਦੇਸ਼ ‘ਚ ਵੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕਾ ਚ ਸੋਗ ਦੀ ਲਹਿਰ ਪੈਦਾ ਹੋ ਗਈ।

ਇਸ ਮਗਰੋਂ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਉਸ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਰਹੀਆਂ। ਗੁਆਂਢੀ ਸੂਬੇ ਪਾਕਿਸਤਾਨ ਵਿਚ ਵੀ ਉਸ ਦੀ ਵੱਡੀ ਫੈਨ ਫਾਲੋਇੰਗ ਸੀ। ਉਸ ਦੇ ਗਾਣਿਆਂ ਕਰਕੇ ਉਹ ਉਥੇ ਦੇ ਲੋਕਾਂ ਦੇ ਦਿਲਾਂ ਵਿਚ ਵੱਸਿਆ ਹੋਇਆ ਹੈ। ਇਸੇ ਦੇ ਚੱਲਦਿਆਂ ਪਾਕਿਸਤਾਨ ਵਿਚ ਮਰਹੂਮ ਗਾਇਕ ਨੂੰ ਸਨਮਾਨ ਦਿੱਤਾ ਜਾਏਗਾ।

ਪੰਜਾਬੀ ਜ਼ੁਬਾਨ ਨੂੰ ਉੱਚਾ ਚੁੱਕਣ ਲਈ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਵੱਲੋਂ ਮਰਨ ਉਪਰੰਤ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅੰਮ੍ਰਿਤ ਪ੍ਰੀਤਮ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਇਹ ਐਵਾਰਡ ਮਿਲਣ ਜਾ ਰਿਹਾ ਹੈ।

Related posts

ਤੁਰ ਸੰਨ ਲੋਰੇਂਨਸੋ ਵਿਖੇ ਚੋਰਾਂ ਨੇ ਭਾਰਤੀ ਦੁਕਾਨ ਨੂੰ ਬਣਾਇਆ ਨਿਸ਼ਾਨਾ

Bunty

ਆਮ ਆਦਮੀ ਦੀ ਤਰ੍ਹਾਂ ਮਾਲਦੀਵ ਤੋਂ ਭੱਜਣ ਲਈ ਕਿਉਂ ਮਜਬੂਰ ਹੋਏ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ

Bunty

ਜੇ ਸਾਡੇ ‘ਤੇ ਹਮਲਾ ਕੀਤਾ ਤਾਂ ਅਮਰੀਕੀ ਫੌਜ ਪੂਰੀ ਤਾਕਤ ਨਾਲ ਹਮਲਾ ਕਰੇਗੀ: ਟਰੰਪ

admin