ਜਲੰਧਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ਨਿਚਰਵਾਰ ਨੂੰ ਬੀਤੇ ਦਿਨਾਂ ਸ਼੍ਰੋਅਦ ‘ਚ ਸ਼ਾਮਲ ਹੋਏ ਸਾਬਕਾ ਭਾਜਪਾ ਆਗੂ ਅਨਿਲ ਜੋਸ਼ੀ ਦੇ ਮਿਲਣ ਸਮਾਗਮ ‘ਚ ਪੁੱਜੇ। ਜਦੋਂ ਸੁਖਬੀਰ ਸੰਬੋਧਿਤ ਕਰਨ ਲੱਗੇ ਤਾਂ ਇਕ ਨੌਜਵਾਨ ਨੇ ਮੰਚ ਵੱਲ ਜੂਤਾ ਸੁੱਟਿਆ। ਹਾਲਾਂਕਿ ਇਹ ਜੂਤਾ ਮੰਚ ਤਕ ਨਹੀਂ ਪਹੁੰਚ ਪਾਇਆ। ਨੌਜਵਾਨ ਨੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਸ਼੍ਰੋਅਦ ਵਰਕਰਾਂ ਨੇ ਉਸ ਨੂੰ ਫੜ ਲਿਆ ਤੇ ਬਾਹਰ ਲੈ ਗਏ। ਇਸ ਤੋਂ ਬਾਅਦ ਫ਼ਤਿਹਗੜ੍ਹ ਚੂੜ੍ਹੀਆਂ ਪੁਲਿਸ ਚੌਕੀ ‘ਚ ਲੈ ਜਾਇਆ ਗਿਆ। ਨੌਜਵਾਨ ਦੀ ਪਛਾਣ ਸੌਦਾਗਰ ਸਿੰਘ ਨਿਵਾਸੀ ਗਲੀ ਨੰਬਰ 6 ਗੋਲਡਨ ਐਵਨਿਊ ਦੇ ਰੂਪ ‘ਚ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਉਪ- ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਅੰਮ੍ਰਿਤਸਰ ਦੀ ਵਾਲਡ ਸਿਟੀ ਵਿਰਾਸਤੀ ਮਾਰਗ ਵਰਗੀ ਬਣਾਈ ਜਾਵੇਗੀ। ਇਸ ਲਈ ਇਕ ਹਜ਼ਾਰ ਤੋਂ 1500 ਕਰੋੜ ਰੁਪਏ ਖਰਚ ਕੀਤੇ ਜਾਣਗੇ। ਅੰਮ੍ਰਿਤਸਰ ਨੂੰ ਦੁਨੀਆ ਦੇ ਨਕਸ਼ੇ ‘ਚ ਨੰਬਰ ਇਕ ਸ਼ਹਿਰ ਬਣਾਇਆ ਜਾਵੇਗਾ। ਇਸ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਚ’ ਉੱਚ-ਪੱਧਰ ਕ੍ਰਿਕਟ ਸਟੇਡੀਅਮ ਦੇ ਨਾਲ-ਨਾਲ ਸਪੋਰਟਸ ਮਲਟੀ ਕੰਪਲੈਕਸ ਬਣਾਇਆ ਜਾਵੇਗਾ। ਜਿਸ ‘ਚ ਅੰਤਰਰਾਸ਼ਟਰੀ ਮੈਚ ਵੀ ਹੋ ਸਕਣਗੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਚ ਸ਼ਾਮਲ ਹੋਏਏ ਅਨਿਲ ਜੋਸ਼ੀ ਦੀ ਪਿੱਠ ਥਪਥਪਾਉਂਦੇ ਕਿਹਾ ਕਿ ਜਦੋਂ ਪੰਜਾਬ ‘ਚ ਅਕਾਲੀ ਦਲ ਦੀ ਸਰਕਾਰ ਆਵੇਗੀ ਤਾਂ ਉਹ ਅੱਜ ਵੀ ਕੰਮ ਕਰਵਾਉਣਾ ਚਾਹੁੰਗੇ ਉਹ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ। ਅਕਾਲੀ ਦਲ ਨੂੰ ਇਕ ਜ਼ਮੀਨ ਨਾਲ ਜੁੜਿਆ ਹੋਇਆ ਆਗੂ ਮਿਲਿਆ ਹੈ।