NewsBreaking NewsIndiaLatest News

ਸੁਪਰੀਮ ਕੋਰਟ ’ਚ ਹੋਈ ਸੁਣਵਾਈ, ਟਿ੍ਰਬਿਊਨਲ ’ਚ ਨਿਯੁਕਤੀ ਲਈ ਕੇਂਦਰ ਨੂੰ ਮਿਲਿਆ 10 ਦਿਨ ਦਾ ਸਮਾਂ

ਨਵੀਂ ਦਿੱਲੀ – ਪੇਗਾਸਸ ਮਾਮਲੇ ’ਤੇ ਸੁਪਰੀਮ ਕੋਰਟ ’ਚ ਸੋਮਵਾਰ ਨੂੰ ਸੁਣਵਾਈ ਕੀਤੀ ਗਈ। ਟਿ੍ਰਬਿਊਨਲ ’ਚ ਨਿਯੁਕਤੀ ਲਈ ਕੇਂਦਰ ਨੂੰ ਦਸ ਦਿਨ ਦਾ ਸਮਾਂ ਦਿੱਤਾ ਗਿਆ ਹੈ। ਕੇਂਦਰ ਨੇ ਕੋਰਟ ’ਚ ਹਲਫ਼ਨਾਮਾ ਦਾਖ਼ਲ ਕਰ ਦਿੱਤਾ। ਕੇਂਦਰ ਨੇ ਹਲਫ਼ਨਾਮੇ ’ਚ ਕਿਹਾ ਹੈ ਕਿ ਮਾਮਲੇ ਦੀ ਜਾਂਚ ਲਈ ਉਹ ਮਾਹਰਾਂ ਦੀ ਇਕ ਕਮੇਟੀ (Tribunal) ਬਣਾਏਗਾ। ਕੋਰਟ ’ਚ ਸਾਲਿਸੀਟਰ ਜਨਰਲ ਨੇ ਹਲਫ਼ਨਾਮੇ ਦੇ ਕੁਝ ਅੰਸ਼ ਪੜ੍ਹ ਕੇ ਸੁਣਾਏ ਜਿਸ ’ਚ ਉਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਗਿਆ ਹੈ। ਸਾਲਿਸੀਟਰ ਨੇ ਪੜਿ੍ਹਆ, ‘ ਇਕ ਵੈਬ ਪੋਰਟਲ ਨੇ ਸੰਸਦ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਨਸਨੀ ਫੈਲਾਉਣ ਲਈ ਕੁਝ ਅਪੁਸ਼ਟ ਗੱਲਾਂ ਪ੍ਰਕਸ਼ਿਤ ਕਰ ਦਿੱਤੀਆਂ। ਫਿਰ ਵੀ ਅਸੀਂ ਸਥਿਤੀ ਸਾਫ਼ ਕਰਨ ਲਈ ਨਿਰਪੱਖ ਤਕਨੀਕੀ ਮਾਹਰਾਂ ਦੀ ਇਕ ਕਮੇਟੀ ਬਣਾਉਣਾ ਚਾਹੁੰਦੇ ਹਾਂ।’

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ

admin