India

ਸੁਰੱਖਿਆ ਫ਼ੋਰਸਾਂ ਭਾਰੀ ਮਾਤਰਾ ਚ ਹਥਿਆਰ ਤੇ ਗੋਲਾ ਬਾਰੂਦ ਕੀਤਾ ਬਰਾਮਦ

ਇੰਫਾਲ – ਸੁਰੱਖਿਆ ਫ਼ੋਰਸਾਂ ਨੇ ਭਾਰੀ ਮਾਤਰਾ ‘ਚ ਹਥਿਆਰ ਅਤੇ ਵਿਸਫ਼ੋਟਕ ਬਰਾਮਦ ਕੀਤੇ ਹਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਬਰਾਮਦਗੀ ਮਣੀਪੁਰ ਦੇ ਬਿਸ਼ਨੁਪੁਰ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ ‘ਚੋਂ ਹੋਈ। ਪੁਲਸ ਨੇ ਦੱਸਿਆ ਕਿ ਬਿਸ਼ਨੁਪੁਰ ਜ਼ਿਲ੍ਹੇ ਦੇ ਉਯੁੰਗਮਾਖੋਂਗ ‘ਚ ਸ਼ੁੱਕਰਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਇਕ ਮੈਗਜ਼ੀਨ ਨਾਲ 7.62 ਐੱਮ.ਐੱਮ. ਦੀ ਇਕ ‘ਸੈਲਫ ਲੋਡਿੰਗ’ ਰਾਈਫਲ, 6 ਹੱਥਗੋਲੇ, ਚਾਰ ‘ਗ੍ਰਨੇਡ ਆਰਮ ਰਿੰਗ’, ਹੰਝੂ ਗੈਸ ਦੇ ਗੋਲੇ, ਤਿੰਨ ‘ਸਟਿੰਗਰ’ ਗ੍ਰਨੇਡ ਅਤੇ 2.3 ਕਿਲੋਗ੍ਰਾਮ ਭਾਰ ਦਾ ਇਕ ‘ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.)’ ਬਰਾਮਦ ਕੀਤਾ ਗਿਆ ਹੈ।ਪੁਲਸ ਨੇ ਦੱਸਿਆ ਕਿ ਇੰਫਾਲ ਪੱਛਮੀ ਜ਼ਿਲ੍ਹੇ ਦੇ ਸ਼ਾਂਤੀਪੁਰ ਮਾਖਾ ਲੇਈਕਾਈ ‘ਚ ਇਕ ਅਜਿਹੀ ਹੋਰ ਮੁਹਿੰਮ ਦੌਰਾਨ ਇਕ ‘ਸਿੰਗਲ ਬੈਰਲ’ ਬੰਦੂਕ, 9 ਐੱਮ.ਐੱਮ. ਦੀਆਂ 2 ਪਿਸਤੌਲਾਂ, 2 ਮੈਗਜ਼ੀਨ, ਇਕ 7.62 ਐੱਲ.ਐੱਮ.ਜੀ. ਮੈਗਜ਼ੀਨ ਅਤੇ ਡੇਟੋਨੇਟਰ ਨਾਲ ਤਿੰਨ ਹੱਥਗੋਲੇ (ਐੱਸ.-67) ਬਰਾਮਦ ਕੀਤੇ ਗਏ ਹਨ।

Related posts

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

admin

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

admin

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ

admin