News Breaking News India Latest News

ਸੂਬਿਆਂ ’ਚ ਅੰਦਰੂਨੀ ਘਮਾਸਾਨ ਬਣਿਆ ਕਾਂਗਰਸ ਲੀਡਰਸ਼ਿਪ ਲਈ ਚੁਣੌਤੀ

ਨਵੀਂ ਦਿੱਲੀ – ਕਾਂਗਰਸ ਦੇ ਉੱਚ ਸੰਗਠਨ ਦੇ ਚੋਣ ਨੂੰ ਲੈ ਕੇ ਕਸ਼ਮਕਸ਼ ਦਾ ਦੌਰ ਕਾਇਮ ਹੈ, ਪਰ ਸੂਬਿਆਂ ਦੇ ਸੰਗਠਨਾਤਮਕ ਢਾਂਚੇ ਵਿਚ ਬਦਲਾਅ ਨੂੰ ਜਾਰੀ ਰੱਖਦੇ ਹੋਏ ਹਾਈਕਮਾਨ ਆਪਣੀ ਪਕੜ ਮਜ਼ਬੂਤ ਬਣਾਉਣ ਵਿਚ ਲੱਗਿਆ ਹੈ। ਹਾਲਾਂਕਿ ਇਸ ਸਿਆਸੀ ਕਸਰਤ ਦੇ ਕ੍ਰਮ ਵਿਚ ਲੀਡਰਸ਼ਿਪ ਨੂੰ ਫਿਲਹਾਲ ਘੱਟੋ ਘੱਟ ਅੱਧਾ ਦਰਜਨ ਸੂਬਾ ਇਕਾਈਆਂ ਵਿਚ ਭਾਰੀ ਅੰਦਰੂਨੀ ਘਮਾਸਾਨ ਦੀ ਸਿਰਦਰਦੀ ਨਾਲ ਰੂਬਰੂ ਹੋਣਾ ਪੈ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅੱਗੇ ਦਾ ਸਿਆਸੀ ਭਵਿੱਖ ਤਿਆਰ ਕਰਨ ਦੀ ਯੋਜਨਾ ਤਹਿਤ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਤਾਂ ਬਣਾ ਦਿੱਤਾ ਪਰ ਸਿੱਧੂ ਆਪਣੀ ਨਿੱਜੀ ਰਾਜਨੀਤਕ ਇੱਛਾ ਨੂੰ ਜਿਸ ਰਫਤਾਰ ਨਾਲ ਬਾਊਂਡਰੀ ਦੇ ਪਾਰ ਪਹੁੰਚਾਉਣ ਦੇ ਅੰਦਾਜ਼ ਵਿਚ ਦਿਖ ਰਹੇ ਹਨ ਉਹ ਹੁਣ ਲੀਡਰਸ਼ਿਪ ਲਈ ਹੀ ਚੁਣੌਤੀ ਬਣ ਗਿਆ ਹੈ। ਸਿੱਧੂ ਦੇ ਰੁਖ ਨੇ ਪੰਜਾਬ ਵਿਚ ਸੰਗਠਨ ’ਤੇ ਪਕੜ ਬਣਾਉਣ ਦੀ ਲੀਡਰਸ਼ਿਪ ਦੀ ਕਸਰਤ ਨੂੰ ਡਾਂਵਾਡੋਲ ਕਰ ਦਿੱਤਾ ਹੈ ਕਿਉਂਕਿ ਉਹ ਤਾਂ ਹਾਈਕਮਾਨ ਦੇ ਅੰਕੁਸ਼ ਨੂੰ ਮੰਨਣ ਲਈ ਤਿਆਰ ਨਹੀਂ ਦਿਖ ਰਹੇ। ਇਸ ਤੋਂ ਇਲਾਵਾ ਕੇਰਲ ਵਿਚ ਬਦਲਾਅ ਦਾ ਤਜਰਬੇ ਨਾਲ ਪਾਰਟੀ ਵਿਚ ਵਿਦਰੋਹ ਫੈਲ ਗਿਆ ਹੈ। ਛੱਤੀਸਗੜ੍ਹ ਵਿਚ ਬਘੇਲ ਤੇ ਸਿੰਘਦੇਵ ਦਰਮਿਆਨ ਝਗੜੇ ਕਾਰਨ ਸੂਬੇ ਵਿਚ ਰਾਜਨੀਤਕ ਅਸਥਿਰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸੇ ਤਰ੍ਹਾਂ ਰਾਜਸਥਾਨ ਵਿਚ ਗਹਿਲੋਤ ਸਚਿਨ ਨੂੰ ਤਵੱਜੋ ਨਹੀਂ ਦੇ ਰਹੇ ਹਨ। ਕਾਂਗਰਸ ਦੀਆਂ ਮਹਾਰਾਸ਼ਟਰ ਅਤੇ ਉੱਤਰਾਖੰਡ ਵਿਚ ਵੀ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ। ਸਿਰਫ ਕਾਂਗਰਸ ਦੇ ਦੋ ਸੂਬਿਆਂ ਝਾਰਖੰਡ ਤੇ ਤੇਲੰਗਾਨਾ ਵਿਚ ਸ਼ਾਂਤੀ ਦਾ ਮਾਹੌਲ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin