ਮੁੰਬਈ – ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਪੰਜ ਦਿਨਾਂ ਮਗਰੋਂ ਲੀਲਾਵਤੀ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ। ਸੈਫ਼ 16 ਜਨਵਰੀ ਨੂੰ ਵੱਡੇ ਤੜਕੇ ਬਾਂਦਰਾ ਵਿਚਲੇ ਆਪਣੇ ਅਪਾਰਟਮੈਂਟ ਵਿਚ ਇਕ ਸ਼ਖ਼ਸ ਵੱਲੋਂ ਚਾਕੂ ਨਾਲ ਕੀਤੇ ਹਮਲੇ ਵਿਚ ਜ਼ਖ਼ਮੀ ਹੋ ਗਿਆ ਸੀ। ਚਾਕੂ ਦੇ ਵਾਰ ਇੰਨੇ ਡੂੰਘੇ ਸੀ ਕਿ ਡਾਕਟਰਾਂ ਨੂੰ ਅਦਾਕਾਰ ਦੀ ਐਮਰਜੈਂਸੀ ਸਰਜਰੀ ਕਰਨੀ ਪਈ। ਡਾਕਟਰਾਂ ਨੇ ਸੈਫ਼ ਨੂੰ 17 ਜਨਵਰੀ ਨੂੰ ਆਈਸੀਯੂ ਵਿੱਚੋਂ ਸਪੈਸ਼ਲ ਰੂਮ ਵਿਚ ਤਬਦੀਲ ਕਰ ਦਿੱਤਾ ਸੀ। ਪੁਲੀਸ ਨੇ ਇਸ ਮਾਮਲੇ ਵਿਚ ਬੰਗਲਾਦੇਸ਼ੀ ਨਾਗਰਿਕ ਸ਼ਰੀਫ਼ੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫ਼ਕੀਰ (30) ਨੂੰ ਨਾਲ ਲੱਗਦੇ ਠਾਣੇ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਇਸ ਵੇਲੇ 24 ਜਨਵਰੀ ਤੱਕ ਮੁੰਬਈ ਪੁਲੀਸ ਦੀ ਹਿਰਾਸਤ ਵਿਚ ਹੈ।
previous post