International

ਸੈਮਸੰਗ ਸਮੂਹ ਦੇ ਵਾਰਸ ਲੀ ਲੀ ਜਾਏ ਯੋਂਗ ’ਤੇ 60 ਹਜ਼ਾਰ ਡਾਲਰ ਦਾ ਜੁਰਮਾਨਾ

ਸਿਓਲ – ਸੈਮਸੰਗ ਸਮੂਹ ਦੇ ਵਾਰਸ ਲੀ ਜਾਏ ਯੋਂਗ ਨੂੰ ਨਾਜਾਇਜ਼ ਤਰੀਕੇ ਨਾਲ ਅਨੇਸਥੀਸੀਆ ਦਵਾਈ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਲਈ ਉਨ੍ਹਾਂ ’ਤੇ 60,055 ਡਾਲਰ (ਕਰੀਬ 45 ਲੱਖ ਰੁਪਏ) ਜੁਰਮਾਨਾ ਲਗਾਇਆ ਗਿਆ ਹੈ। ਲੀ ਜਾਏ ਯੋਂਗ ਨੇ ਸਾਲਾਂ ਤਕ ਨਾਜਾਇਜ਼ ਤਰੀਕੇ ਨਾਲ ਅਨੇਸਥੀਸੀਆ ਦੀ ਦਵਾਈ ਪ੍ਰੋਪੋਫੋਲ ਦੀ ਵਰਤੋਂ ਕੀਤੀ ਸੀ।

ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ’ਚ ਦੋਸ਼ੀ ਐਲਾਨੇ ਲੀ ਨੇ ਨਾਰਕੋਟਿਕਸ ਕੰਟਰੋਲ ਐਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਉਸ ਵੱਲੋਂ 14,587.27 ਡਾਲਰ ਦਾ ਹੋਰ ਭੁਗਤਾਨ ਕੀਤਾ ਗਿਆ। ਯੋਨਹੈਪ ਮੁਤਾਬਕ, ਲੀ ਦੇ ਵਕੀਲਾਂ ਨੇ ਪ੍ਰੋਪੋਫੋਲ ਦੀ ਵਰਤੋਂ ਕਰਨ ਦੇ ਜਨਵਰੀ, 2015 ਤੋਂ ਮਈ, 2020 ਤਕ 41 ਮੌਕੇ ਦੱਸੇ ਗਏ ਹਨ। ਇਨ੍ਹਾਂ ਦੋਸ਼ਾਂ ’ਚ ਸੈਮਸੰਗ ਦੇ ਮੀਤ ਪ੍ਰਧਾਨ ਲੀ ਜਾਏ ਯੋਂਗ ਨੂੰ ਜੁਰਮਾਨੇ ਦੀ ਸਜ਼ਾ ਮਿਲੀ ਹੈ। ਇਸ ਦਵਾਈ ਨੂੰ ਪਲਾਸਟਿਕ ਸਰਜਰੀ ਦੇ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ।

ਸੈਮਸੰਗ ਦੇ ਸੰਸਥਾਪਕ ਲੀ ਯੁੰਗ-ਚੁਲ ਦੇ ਪੋਤੇ ਲੀ ਜਾਏ ਯੋਂਗ ਨੂੰ ਅਗਸਤ ’ਚ ਜੇਲ੍ਹ ਤੋਂ ਪੈਰੋਲ ’ਤੇ ਛੱਡਿਆ ਗਿਆ ਸੀ। ਉਨ੍ਹਾਂ ਆਪਣੇ ਸੰਖੇਪ ਬਿਆਨ ’ਚ ਕਿਹਾ ਕਿ ਉਹ ਆਪਣੇ ਕੀਤੇ ਵਾਅਦੇ ’ਤੇ ਸ਼ਰਮਿੰਦਾ ਹਨ ਤੇ ਸਾਰਿਆਂ ਤੋਂ ਮਾਫ਼ੀ ਮੰਗਦੇ ਹਨ। ਉਹ ਇਸ ਸਬੰਧ ’ਚ ਲੋਕਾਂ ਦੀਆਂ ਆਲੋਚਨਾਵਾਂ ਤੇ ਚਿੰਤਾਵਾਂ ਤੋਂ ਵਾਕਫ਼ ਹਨ। ਉਹ ਜੇਲ੍ਹ ’ਚ 810 ਸਾਥੀਆਂ ਦੇ ਨਾਲ ਰਹੇ ਹਨ। ਉਨ੍ਹਾਂ ਨੂੰ 15 ਅਗਸਤ ਨੂੰ ਨਿਆ ਮੰਤਰਾਲੇ ਨੇ ਪੈਰੋਲ ’ਤੇ ਰਿਹਾਅ ਕੀਤਾ ਹੈ। ਲੀ ਜਾਏ ਯੋਂਗ ਦੇ ਪਿਤਾ ਲੀ ਕੁਨ ਪੀ ਦਾ ਲੰਬੀ ਬਿਮਾਰੀ ਤੋਂ ਬਾਅਦ ਇਸੇ ਮਹੀਨੇ ’ਚ ਦੇਹਾਂਤ ਹੋ ਗਿਆ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin