Breaking News India Latest News News

ਸੋਨੀਆ ਗਾਂਧੀ ਦੁਆਰਾ ਗਠਿਤ ਕਮੇਟੀ ਦੀ 14 ਸਤੰਬਰ ਨੂੰ ਹੋਵੇਗੀ ਪਹਿਲੀ ਬੈਠਕ

ਨਵੀਂ ਦਿੱਲੀ – ਕਾਂਗਰਸ ਦੀ ਆਖਰੀ ਪ੍ਰਧਾਨ ਸੋਨੀਆ ਗਾਂਧੀ ਦੁਆਰਾ ਗਠਿਤ ਕਾਂਗਰਸ ਦੀ ਕਮੇਟੀ ਦੀ ਪਹਿਲੀ ਬੈਠਕ 14 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹੋਵੇਗੀ। ਜਿਸ ‘ਚ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪਾਰਟੀ ਦੁਆਰਾ ਕੀਤੇ ਜਾਣ ਵਾਲੇ ਅਭਿਆਨ ਅੰਦੋਲਨਾਂ ‘ਤੇ ਵਿਚਾਰ-ਵਟਾਂਦਰਾਂ ਤੇ ਰਣਨੀਤੀ ਤਿਆਰ ਕੀਤੀ ਜਾਵੇਗੀ।

ਸੂਤਰਾਂ ਮੁਤਾਬਕ ਬੈਠਕ ਦੀ ਅਗਵਾਈ ਪਾਰਟੀ ਆਗੂ ਦਿਗਵਿਜੈ ਸਿੰਘ ਕਰਨਗੇ। ਪ੍ਰਿਅੰਕਾ ਗਾਂਧੀ ਵਾਂਡਰਾ ਵੀ ਕਮੇਟੀ ਦੀ ਮੈਂਬਰ ਹੈ। ਇਸ ਤੋਂ ਪਹਿਲਾਂ ਕਈ ਕਾਂਗਰਸ ਆਗੂਆਂ ਨੇ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (National Monetisation Pipeline, NMP) ਨੂੰ ਲੈ ਕੇ ਐਨਡੀਏ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ ਹੈ।ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਸੀ। ਕਾਂਗਰਸੀ ਆਗੂ ਨੇ ਟਵੀਟ ਕਰਦੇ ਹੋਏ ਕਿਹਾ ਸੀ ,’ਸਭ ਤੋਂ ਪਹਿਲੀ ਚੀਜ਼ ਜੋ ਉਨ੍ਹਾਂ ਨੇ ਵੇਚੀ ਉਹ ਵੀ ਸਨਮਾਨ ਤੇ ਹੁਣ #IndiaOnSale।’

ਕੇਂਦਰ ਦੀਆਂ ਨੀਤੀਆਂ ਨੂੰ ਲੈ ਕੇ ਦਿਗਵਿਜੈ ਨੇ ਕਿਹਾ ਕਿ 1947-2014 ਤਕ ਕਾਂਗਰਸ ਦੁਆਰਾ ਬਣਾਏ ਗਏ ਪ੍ਰਾਜੈਕਟ ਨੂੰ ਵੇਚਣ ਲਈ ਮੁਦਰੀਕਰਨ ਪਾਈਪਲਾਈਨ ਹੈ। ਪਾਰਟੀ ਨੇ ਜਾਤੀ ਜਨਗਣਨਾ ਨਾਲ ਸਬੰਧਿਤ ਮਾਮਲਿਆਂ ਦਾ ਅਧਿਐਨ ਕਰਨ ਲਈ ਸੱਤ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਹੈ।

Related posts

‘ਲਖਪਤੀ ਦੀਦੀ ਯੋਜਨਾ’ ਦਾ ਮੁੱਖ-ਉਦੇਸ਼ ਔਰਤਾਂ ਨੂੰ ਸਵੈ-ਨਿਰਭਰ ਤੇ ਸ਼ਕਤੀਸ਼ਾਲੀ ਬਣਾਉਣਾ ਹੈ !

admin

ਭਾਰਤ ਦਾ ਹਾਊਸਿੰਗ ਫਾਈਨੈਂਸ ਬਾਜ਼ਾਰ ਅਗਲੇ 6 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ !

admin

ਯੂਕੇ ਵਿੱਚ ਚੌਥੇ ਇੰਡੀਅਨ ਕੌਂਸਲੇਟ ਦਾ ਉਦਘਾਟਨ !

admin