BollywoodNewsBreaking NewsLatest News

ਸੋਨੂੰ ਸੂਦ ਦੇ ਘਰ ਤੀਜੇ ਦਿਨ ਵੀ ਇਨਕਮ ਟੈਕਸ ਦੀ ਛਾਪੇਮਾਰੀ

ਮੁੰਬਈ – ਆਮਦਨ ਕਰ ਵਿਭਾਗ   ਨੇ ਸੋਨੂੰ ਸੂਦ   ਦੇ ਘਰ ਤੇ ਦਫ਼ਤਰ ਸਮੇਤ 6 ਥਾਵਾਂ ‘ਤੇ ਲਗਾਤਾਰ ਤੀਜੇ ਦਿਨ ਛਾਪੇਮਾਰੀ ਕੀਤੀ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਵਿਭਾਗ ਨੂੰ ਇਸ ਛਾਪੇਮਾਰੀ ਦੌਰਾਨ ਟੈਕਸ ਚੋਰੀ ਦੇ ਮਜ਼ਬੂਤ ਸਬੂਤ ਮਿਲੇ ਹਨ। ਇਹ ਟੈਕਸ ਹੇਰਾਫੇਰੀ   ਸੋਨੂੰ ਸੂਦ ਦੇ ਨਿੱਜੀ ਵਿੱਤ ਨਾਲ ਸਬੰਧਤ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੀਆਂ ਫਿਲਮਾਂ ਤੋਂ ਪ੍ਰਾਪਤ ਫੀਸਾਂ ‘ਚ ਟੈਕਸ ਬੇਨਿਯਮੀਆਂ ਦੇਖੀਆਂ ਗਈਆਂ ਹਨ। ਇਨ੍ਹਾਂ ਬੇਨਿਯਮੀਆਂ ਤੋਂ ਬਾਅਦ ਹੁਣ ਆਮਦਨ ਕਰ ਵਿਭਾਗ ਸੋਨੂੰ ਸੂਦ ਦੇ ਚੈਰਿਟੀ ਫਾਂਡੇਸ਼ਨ   ਦੇ ਖਾਤਿਆਂ ਦੀ ਵੀ ਜਾਂਚ ਕਰੇਗਾ। ਦੱਸਿਆ ਗਿਆ ਹੈ ਕਿ ਆਮਦਨ ਕਰ ਵਿਭਾਗ ਇਸ ਮਾਮਲੇ ਨਾਲ ਜੁੜੇ ਸਾਰੇ ਪ੍ਰਸ਼ਨਾਂ ਦੀ ਜਾਣਕਾਰੀ ਦੇਣ ਲਈ ਅੱਜ ਸ਼ਾਮ ਪ੍ਰੈਸ ਕਾਨਫਰੰਸ ਕਰ ਸਕਦਾ ਹੈ। ਅੱਜ ਤੀਜੇ ਦਿਨ ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ਦੇ ਘਰ ਅਤੇ ਦਫਤਰ ‘ਤੇ ਕਾਰਵਾਈ ਕੀਤੀ ਹੈ। ਇਹ ਦੇਰੀ ਇਸ ਲਈ ਹੋਈ ਹੈ ਕਿਉਂਕਿ ਉਸ ਦਾ ਲੇਖਾਕਾਰ ਯਾਤਰਾ ਕਰ ਰਿਹਾ ਸੀ। ਸੋਨੂੰ ‘ਤੇ ਇਹ ਕਾਰਵਾਈ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ ਤੇ ਮੁੰਬਈ ਤੇ ਲਖਨਊ ਦੀਆਂ 6 ਸੰਪਤੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸੋਨੂੰ ਦੇ ਖਾਤਿਆਂ ‘ਚ ਭਾਰੀ ਟੈਕਸ ਹੇਰਾਫੇਰੀ ਦੇ ਸਬੂਤ ਮਿਲੇ ਹਨ। ਦੱਸਣਯੋਗ ਹੈ ਕਿ ਸੋਨੂੰ ਸੂਦ ਨੇ ਕੋਰੋਨਾ ਦੇ ਸਮੇਂ ਦੌਰਾਨ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਸੀ। ਇਸ ਮਦਦ ਦੇ ਕਾਰਨ, ਅਦਾਕਾਰ ਇੱਕ ਮਸੀਹਾ ਦੇ ਰੂਪ ‘ਚ ਮਸ਼ਹੂਰ ਹੋਏ। ਅਦਾਕਾਰ ਦੇ ਮੁੰਬਈ ਘਰ ਤੇ ਦਫ਼ਤਰ ‘ਤੇ ਇਨਕਮ ਟੈਕਸ ਦੇ ਛਾਪਿਆਂ ਤੋਂ ਬਾਅਦ, ਉਹ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ।

Related posts

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

admin

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ

admin