India

ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਬੱਚਿਆਂ ਲਈ ਨੁਕਸਾਨਦੇਹ : ਐਲਨ ਮਸਕ

ਨਵੀਂ ਦਿੱਲੀ –  ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਦਾ ਜ਼ਿਕਰ ਕਰਦੇ ਹੋਏ, ਤਕਨੀਕੀ ਅਰਬਪਤੀ ਐਲੋਨ ਮਸਕ ਨੇ ਕਿਹਾ ਕਿ ਇਸ ਦੀ ਜ਼ਿਆਦਾ ਵਰਤੋਂ ਬੱਚਿਆਂ ਲਈ ਨੁਕਸਾਨਦੇਹ ਹੋ ਸਕਦੀ ਹੈ। ਐਲਨ ਮਸਕ ਨੇ ਟਵਿੱਟਰ ਨੂੰ ਖਰੀਦਿਆ ਅਤੇ ਇਸਦਾ ਨਾਮ ‘ਐਕਸ’ ਰੱਖਿਆ। ਉਨ੍ਹਾਂ ਨੇ ਐਕਸ ‘’ਤੇ ਇੱਕ ਪੋਸਟ ਵਿਚ ਕਿਹਾ ਕਿ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਬੱਚਿਆਂ ਲਈ ਬਹੁਤ ਮਾੜੀ ਹੈ।ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਕੰਪਨੀਆਂ ਐਪ ‘ਤੇ ਯੂਜ਼ਰਜ਼ ਦੀ ਸ਼ਮੂਲੀਅਤ ਵਧਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਕਰਦੀਆਂ ਹਨ, ਜਿਸ ਨਾਲ ਦਿਮਾਗ ‘’ਚ ਖੁਸ਼ੀ ਦੀ ਭਾਵਨਾ ਨਾਲ ਪੈਦਾ ਹੋਣ ਵਾਲੇ ਰਸਾਇਣਕ ‘ਡੋਪਾਮਾਈਨ’ ਨੂੰ ਵਧਾਉਂਦਾ ਹੈ। ਬੱਚੇ ਜ਼ਿਆਦਾਤਰ ਇਸ ਤਕਨੀਕ ਦਾ ਸ਼ਿਕਾਰ ਹੁੰਦੇ ਹਨ।ਮਸਕ ਨੇ ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਸਮੇਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ।ਉਨ੍ਹਾਂ ਨੇ ਕਿਹਾ ਕਿ ਡੋਪਾਮਾਈਨ ਨੂੰ ਵਧਾਉਣ ਲਈ ਸੋਸ਼ਲ ਮੀਡੀਆ ਏਆਈ ਵਿਚਕਾਰ ਤੀਬਰ ਮੁਕਾਬਲਾ ਹੈ। 9 ਬੱਚਿਆਂ ਦੇ ਪਿਤਾ ਐਲਨ ਮਸਕ ਨੇ ਪਿਛਲੇ ਸਾਲ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਨਹੀਂ ਰੋਕਿਆ, ਪਰ ਹੁਣ ਲੱਗਦਾ ਹੈ ਕਿ ਇਹ ਗਲਤੀ ਹੋ ਸਕਦੀ ਹੈ।ਐਲਨ ਮਸਕ ਨੇ ਮੇਟਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਪਲੇਟਫਾਰਮਾਂ ਨੇ ਆਪਣੇ ਸਾਧਨਾਂ ਰਾਹੀਂ ਬਾਲ ਸ਼ੋਸ਼ਣ ਨੂੰ ਉਤਸ਼ਾਹਿਤ ਕੀਤਾ ਹੈ।’

Related posts

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin