Punjab

ਸ੍ਰੀ ਅਕਾਲ ਕਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਾਕਿਸਤਾਨ ਦੇ ਗੁਰਦਆਰਾ ਸਾਹਿਬ ਲਈ ਭੇਂਟ ਕੀਤੀ ਗਈ ਪਾਲਕੀ ਸਾਹਿਬ

ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ਼ਿਕਾਰਪੁਰ ਸਿੰਧ ਪਾਕਿਸਤਾਨ ਲਈ ਸੁੰਦਰ ਵਿਸ਼ੇਸ਼ ਪਾਲਕੀ ਸਾਹਿਬ ਤਿਆਰ ਕਰਕੇ ਭਾਰਤ ਤੋਂ ਪੱਖ ਸਨ ਭੇਜੀ ਗਈ। ਪਾਲਕੀ ਸਾਹਿਬ ਭਾਰਤ ਤੋਂ ਪਾਕਿਸਤਾਨ ਪੁੱਜਣ ਉਪਰੰਤ ਗੱਲਬਾਤ ਕਰਦਿਆਂ  ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਕਿਸਤਾਨੀ ਸਿੱਖ ਸੰਗਤਾਂ ਦੇ ਕਹਿਣ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਾਕਿਸਤਾਨ ਆਉਣ ਸਮੇਂ ਪਾਲਕੀ ਸਾਹਿਬ ਬਣਾ ਕੇ  ਦੇਣ ਲਈ ਬੇਨਤੀ ਕੀਤੀ ਗਈ ਸੀ ਜਿੱਥੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਗਤਾਂ ਦੁਆਰਾ ਇਹ ਸੁੰਦਰ ਕਢਾਈ ਵਾਲੀ ਪਾਲਕੀ ਸਾਹਿਬ ਵਿਸੇਸ਼ ਰੂਪ ਵਿੱਚ ਭਾਰਤੀ ਪੰਜਾਬ ਦੇ ਸ਼ਹਿਰ ਪਟਿਆਲੇ ਤੋਂ ਤਿਆਰ ਕਰਵਾ ਕੇ ਉਚੇਚੇ ਤੌਰ ਤੇ ਪਾਕਿਸਤਾਨ ਭੇਜੀ ਗਈ ਹੈ ਜਿਸ ਲਈ ਪਾਕਿਸਤਾਨੀ ਸਿੱਖ ਸੰਗਤ ਖਾਸ ਕਰਕੇ ਸ਼ਿਕਾਰਪੁਰ ਸ਼ਹਿਰ ਸਿੰਧ ਦੀਆਂ ਸਿੱਖ ਸੰਗਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਉਨ੍ਹਾਂ ਦੁਆਰਾ ਤਿਆਰ ਕਰਵਾਈ ਸੰਗਤਾਂ ਕੋਲੋਂ ਵਾਲੇ ਪ੍ਰੇਮੀਆਂ ਸੰਗਤਾਂ ਦਾ ਉਹ ਕੋਟਨ ਕੋਟ ਧੰਨਵਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼ਿਕਾਰਪੁਰ ਸਿੰਧ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਉਥੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਈ ਗਈ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਮੌਕੇ ਇਹ ਪਾਲਕੀ ਸਾਹਿਬ ਸਥਾਪਿਤ ਕੀਤੀ ਜਾਵੇਗੀ

Related posts

ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ

admin

ਸ਼ਹਿਨਾਜ਼ ਗਿੱਲ ਵਲੋਂ “ਇੱਕ ਕੁੜੀ” ਨੂੰ ਰਿਲੀਜ਼ ਕਰਨ ਦੀ ਤਿਆਰੀ

admin

ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਨਮਾਨਿਤ

admin