Punjab

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਰਾਤ ਰੂਪ ਚ ਆਏ ਨਗਰ ਕੀਰਤਨ ਦਾ ਮਹਿਤਾ ਪੁਲਿਸ ਵੱਲੋਂ ਸਲਾਮੀ ਦੇ ਕੇ ਸਵਾਗਤ ਕੀਤਾ

ਚੌਂਕ ਮਹਿਤਾ – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮੇਂ ਬਰਾਤ ਰੂਪ ਚ ਸੁਲਤਾਨਪੁਰ ਲੋਧੀ ਤੋਂ ਆਏ ਨਗਰ ਕੀਰਤਨ ਦਾ ਮਹਿਤਾ ਚੌਂਕ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।
ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਫੁੱਲਾਂ ਨਾਲ ਸੱਜੀ ਹੋਈ ਪਾਲਕੀ ਸਾਹਿਬ ਦੇ ਪਿੱਛੇ ਸੈਂਕੜੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਵਿੱਚ ਬੈਠੀ ਸੰਗਤ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਮਹਿਤਾ ਚੌਂਕ ਦੀ ਹਦੂਦ ਅੰਦਰ ਦਾਖਲ ਹੋਣ ਮੌਕੇ ਜੰਡਿਆਲਾ ਗੁਰੂ ਦੇ ਡੀ.ਐਸ ਪੀ ਰਵਿੰਦਰ ਸਿੰਘ ਅਤੇ ਥਾਣਾ ਮਹਿਤਾ ਦੇ ਮੁੱਖ ਅਫ਼ਸਰ ਅਜੈਪਾਲ ਸਿੰਘ ਬਾਠ, ਥਾਣਾ ਤਰਸਿੱਕਾ ਦੇ ਐਸ ਐਚ ਓ ਸਿਮਰਜੀਤ ਕੌਰ ਅਤੇ ਪੁਲੀਸ਼ ਪਾਰਟੀ ਦਲਜੀਤ ਸਿੰਘ,ਨਵਜਿੰਦਰ ਸਿੰਘ , ਨਿਰਵੈਰ ਸਿੰਘ, ਨਵਨੀਤ ਸਿੰਘ, ਗੁਰਪ੍ਰੀਤ ਸਿੰਘ ਤੇ ਗੁਰਸਾਹਬ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨੂੰ ਹਥਿਆਰਬੰਦ ਸਲਾਮੀ ਦੇ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਵੱਲੋਂ ਜਥੇਦਾਰ ਸੁਖਦੇਵ ਸਿੰਘ ਅਨੰਦਪੁਰ ਸਾਹਿਬ ਵਾਲੇ ,ਬਾਬਾ ਬੋਹੜ ਸਿੰਘ ,ਸਰਪੰਚ ਕਸਮੀਰ ਸਿੰਘ, ਤੇ ਸਰਪੰਚ ਹਰਜਿੰਦਰ ਸਿੰਘ ਜੱਜ ਅਤੇ ਹੋਰ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ,ਤੋਂ ਇਲਾਵਾ ਮਹਿਤਾ ਚੌਕ ਦੇ ਗੁਰਦੁਵਾਰਾ ਪੰਗਾ ਸਾਹਿਬ ਜਥੇਦਾਰ ਸਾਹਬ ਸਿੰਘ ਅਤੇ ਸਮੂਹ ਸੰਗਤਾ, ਦੁਕਾਨਦਾਰਾਂ, ਟੀ.ਵੀ.ਐਸ ਬਿਕਰਮਜੀਤ ਸਿੰਘ, ਐਮ.ਐਸ ਹਾਂਡਾ ਰਮਨਦੀਪ ਸਿੰਘ ,ਸੰਤ ਮੋਟਰਜ਼ ਸੁਖਰਾਜ ਸਿੰਘ ਕਾਹਲੋ , ਸਰਪੰਚ ਮਨਦੀਪ ਸਿੰਘ ਸੋਨਾ, ਸਰਪੰਚ ਪਰਮਦੀਪ ਸਿੰਘ ਟਕਾਪੁਰ, ਸਰਪੰਚ ਮਹਿੰਗਾ ਸਿੰਘ ਚੂੰਗ, ਰਣਜੀਤ ਸਿੰਘ ਮਹਿਤਾ,ਨਿਊ ਮਾਝਾ ਪ੍ਰੈਸ ਕਲੱਬ ਮਹਿਤਾ ਦੇ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਰੰਧਾਵਾ, ਪ੍ਰਧਾਨ ਸੁਖਵਿੰਦਰ ਸਿੰਘ ਮਹਿਤਾ,ਸਰਕਲ ਪ੍ਰਧਾਨ ਗੁਲਜਿੰਦਰ ਸਿੰਘ ਲਾਡੀ,ਪ੍ਰਧਾਨ ਕੇਵਲ ਸਿੰਘ ਮਹਿਤਾ,ਜਸਕਰਨ ਸਿੰਘ ਮਹਿਤਾ,ਜਥੇਦਾਰ ਪ੍ਰਗਟ ਸਿੰਘ ਖੱਬੇਰਾਜਪੂਤਾਂ,ਇੰਦਰਜੀਤ ਸਿੰਘ ਕਾਕੂ,ਜਥੇਦਾਰ ਨਸ਼ੀਬ ਸਿੰਘ, ਹਰਗੋਪਾਲ ਸਿੰਘ ਰੰਧਾਵਾ, ਲਾਡੀ ਸੁਰੋਪੱਡਾ,ਗੁਰਪ੍ਰੀਤ ਸਿੰਘ ਗੋਪੀ ਪੰਜਾਬ ਟੈਂਟ , ਮਨਜੀਤ ਸਿੰਘ ਮੰਨਾ,ਗੋਪੀ ਡੀਲਰ ਮਹਿਤਾ,ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਵਾਈ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਕੀਤੀ।

Related posts

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ‘ਤੇ ਸ਼ਾਨਦਾਰ ਸਵਾਗਤ !

admin

ਸਿੰਘ ਸਾਹਿਬ ਵਲੋਂ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ !

admin

ਵਿਦਵਾਨ ਲਿਖਾਰੀ ਤੇ ਬੁਲਾਰੇ ਬਨਾਮ ਗਊਆਂ !

admin