India

ਸੰਜੇ ਸਿੰਘ ਦਾ ਦਾਅਵਾ- ਸਰਤ ਰੈੱਡੀ ਨੇ ਬੀਜੇਪੀ ਨੂੰ 60 ਕਰੋੜ ਦਿੱਤੇ, ਈਡੀ ਨੇ ਨਹੀਂ ਕੀਤੀ ਕਾਰਵਾਈ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ਨੀਵਾਰ ਨੂੰ ਭਾਜਪਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਉਸ ਨੇ ਆਬਕਾਰੀ ਘਪਲੇ ਮਾਮਲੇ ਵਿਚ ਦੋਸ਼ੀ ਵਿਅਕਤੀ ਤੋਂ 60 ਕਰੋੜ ਰੁਪਏ ਲਏ ਪਰ ਈਡੀ ਨੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਖ਼ੁਦ ਉਨ੍ਹਾਂ ਨੂੰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ ਆਪ ਨੇਤਾਵਾਂ ਨੂੰ ਬਿਨਾਂ ਕਿਸੇ ਸਬੂਤ ਦੇ ਆਬਕਾਰੀ ਘਪਲੇ ਮਾਮਲੇ ਵਿਚ ਗਿ੍ਰਫ਼ਤਾਰ ਕੀਤਾ ਗਿਆ। ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਈਡੀ ਨੇ ਆਬਕਾਰੀ ਘਪਲਾ ਮਾਮਲੇ ’ਚ ਆਪਣੇ ਦੋਸ਼ ਪੱਤਰ ’ਚ ਜਿਸ ਸਰਤ ਰੈੱਡੀ ਨੂੰ ਮੁੱਖ ਦੋਸ਼ੀ ਬਣਾਇਆ ਸੀ, ਉਸ ਨੇ ਚੋਣ ਬਾਂਡ ਜ਼ਰੀਏ 60 ਕਰੋੜ ਰੁਪਏ ਦਿੱਤੇ ਪਰ ਏਜੰਸੀ ਨੇ ਇਸ ਮਾਮਲੇ ਵਿਚ ਕਿਸੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਆਬਕਾਰੀ ਘਪਲੇ ਮਾਮਲੇ ਵਿਚ ਗਿ੍ਰਫ਼ਤਾਰੀ ਮਗਰੋਂ ਰੈੱਡੀ ਨੇ 15 ਨਵੰਬਰ 2022 ਨੂੰ ਭਾਜਪਾ ਨੂੰ ਚੰਦੇ ਦੇ ਰੂਪ ਵਿਚ 5 ਕਰੋੜ ਰੁਪਏ ਦਿੱਤੇ।
ਉਨ੍ਹਾਂ ਕਿਹਾ ਕਿ 6 ਮਹੀਨੇ ਜੇਲ੍ਹ ਵਿਚ ਰਹਿਣ ਮਗਰੋਂ ਰੈੱਡੀ ਨੂੰ 8 ਮਈ 2023 ਨੂੰ ਜ਼ਮਾਨਤ ਮਿਲ ਗਈ ਅਤੇ ਅਗਲੇ ਕੁਝ ਦਿਨਾਂ ਵਿਚ ਉਸ ਨੇ ਚੋਣ ਬਾਂਡ ਜ਼ਰੀਏ ਭਾਜਪਾ ਨੂੰ 50 ਕਰੋੜ ਰੁਪਏ ਦਿੱਤੇ। ਸੰਜੇ ਸਿੰਘ ਨੇ ਇਹ ਦਾਅਵਾ ਕੀਤਾ ਕਿ ਆਪਣੀ ਗਿ੍ਰਫ਼ਤਾਰੀ ਤੋਂ ਪਹਿਲਾਂ ਰੈੱਡੀ ਨੇ 2022 ਵਿਚ ਭਾਜਪਾ ਨੂੰ 5 ਕਰੋੜ ਰੁਪਏ ਦਾ ਚੰਦਾ ਦਿੱਤਾ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ 21 ਮਾਰਚ ਨੂੰ ਚੋਣ ਬਾਂਡ ਦਾ ਵੇਰਵਾ ਜਨਤਕ ਹੋਣ ਅਤੇ ਖ਼ੁਲਾਸਾ ਹੋਣ ਦੇ ਤੁਰੰਤ ਬਾਅਦ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ’ਤੇ ਛਾਪਾ ਮਾਰਿਆ।

Related posts

ਐਕਸੀਓਮ-4 ਮਿਸ਼ਨ ਫਲੋਰੀਡਾ ਅੱਜ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਨਾਲ ਡੌਕ ਕਰੇਗਾ !

admin

ਆਗਰਾ ਵਿਖੇ ਅੰਤਰਰਾਸ਼ਟਰੀ ਆਲੂ ਕੇਂਦਰ ਬਣੇਗਾ !

admin

ਅਸੀਂ 2027 ਵਿਚ ਗੁਜਰਾਤ ਵਿੱਚ ਸਰਕਾਰ ਬਣਾਵਾਂਗੇ : ਕੇਜਰੀਵਾਲ

admin