India

ਸੰਜੈ ਮਲਹੋਤਰਾ ਰਿਜ਼ਰਵ ਬੈਂਕ ਦੇ 26ਵੇਂ ਗਵਰਨਰ

ਸੰਜੇ ਮਲਹੋਤਰਾ: ਭਾਰਤੀ ਰਿਜ਼ਰਵ ਬੈਂਕ ਦੇ 26ਵੇਂ ਗਵਰਨਰ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਭਾਰਤ ਸਰਕਾਰ ਨੇ ਰੈਵੀਨਿਊ ਸੈਕਟਰੀ ਸੰਜੈ ਮਲਹੋਤਰਾ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦਾ 26ਵਾਂ ਗਵਰਨਰ ਨਿਯੁਕਤ ਕੀਤਾ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਮਲਹੋਤਰਾ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਤੇ ਉਨ੍ਹਾਂ ਨੂੰ ਤਿੰਨ ਸਾਲਾਂ ਲਈ ਆਰਬੀਆਈ ਦਾ ਗਵਰਨਰ ਲਾਇਆ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਬੁੱਧਵਾਰ ਤੋਂ ਸ਼ੁਰੂ ਹੋਵੇਗਾ। ਸੰਜੈ ਮਲਹੋਤਰਾ ਜੋ ਕਿ ਰਾਜਸਥਾਨ ਕੇਡਰ ਦੇ 1990 ਬੈਚ ਦੇ ਆਈਏਐੱਸ ਅਧਿਕਾਰੀ ਹਨ, ਸ਼ਕਤੀਕਾਂਤ ਦਾਸ ਜਿਨ੍ਹਾਂ ਦਾ ਕਾਰਜਕਾਲ ਭਲਕੇ ਮੰਗਲਵਾਰ (10 ਦਸਬੰਰ) ਨੂੰ ਸਮਾਪਤ ਹੋ ਰਿਹਾ ਹੈ, ਦੀ ਜਗ੍ਹਾ ਲੈਣਗੇ।

ਵਰਨਣਯੋਗ ਹੈ ਕਿ 56 ਸਾਲਾਂ ਦੇ ਸੰਜੈ ਮਲਹੋਤਰਾ ਆਰਬੀਆਈ ਦੇ 26ਵੇਂ ਗਵਰਨਰ ਹੋਣਗੇ। ਉਨ੍ਹਾਂ ਨੇ ਆਈਆਈਟੀ ਕਾਨਪੁਰ ਤੋਂ ਕੰਪਿਊਟਰ ਸਾਇੰਸ ’ਚ ਗਰੈਜੂਏਸ਼ਨ ਅਤੇ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਤੋਂ ਪਬਲਿਕ ਪਾਲਿਸੀ (ਜਨਤਕ ਨੀਤੀ) ’ਚ ਮਾਸਟਰ ਡਿਗਰੀ ਕੀਤੀ ਹੈ। ਸੰਜੇ ਮਲਹੋਤਰਾ ਨੇ ਆਪਣੇ 33 ਸਾਲਾਂ ਦੇ ਕਰੀਅਰ ਦੌਰਾਨ ਬਿਜਲੀ, ਵਿੱਤ ਅਤੇ ਟੈਕਸ, ਸੂਚਨਾ ਤਕਨੀਕੀ ਅਤੇ ਖਾਣਾਂ ਸਣੇ ਵੱੱਖ-ਵੱਖ ਖੇਤਰਾਂ ’ਚ ਸੇਵਾਵਾਂ ਨਿਭਾਈਆਂ ਹਨ ਤੇ ਇਸ ਵੇਲੇ ਉਹ ਵਿੱਤ ਮੰਤਰਾਲੇ ’ਚ ਰੈਵੀਨਿਊ ਸੈਕਟਰੀ ਹਨ।

ਇਥੇ ਇਹ ਵੀ ਵਰਨਣਯੋਗ ਹੈ ਕਿ ਉਰਜਿਤ ਪਟੇਲ ਵੱਲੋਂ ਅਚਾਨਕ ਗਵਰਨਰ ਦਾ ਅਹੁਦਾ ਛੱਡਣ ਮਗਰੋਂ ਸ਼ਕਤੀਕਾਂਤ ਦਾਸ ਨੂੰ 12 ਦਸੰਬਰ 2018 ਨੂੰ ਆਰਬੀਆਈ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਉਨ੍ਹਾਂ ਨੂੰ ਵਾਧਾ ਦਿੱਤਾ ਗਿਆ ਅਤੇ ਹੁਣ 10 ਦਸੰਬਰ ਨੂੰ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋਣ ਜਾ ਰਿਹਾ ਹੈ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin