India

ਸੰਸਦ ਮੈਂਬਰਾਂ ਨੇ ਸਰਦਾਰ ਹੁਕਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਨਵੀਂ ਦਿੱਲੀ – ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਵਿੱਚ ਸਾਬਕਾ ਲੋਕ ਸਭਾ ਸਪੀਕਰ ਸਰਦਾਰ ਹੁਕਮ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਲੋਕ ਸਭਾ ਦੇ ਜਨਰਲ ਸਕੱਤਰ ਸ਼੍ਰੀ ਉਤਪਲ ਕੁਮਾਰ ਸਿੰਘ ਨੇ ਵੀ ਸਰਦਾਰ ਹੁਕਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।ਸਰਦਾਰ ਹੁਕਮ ਸਿੰਘ ਇੱਕ ਉੱਘੇ ਸੰਸਦ ਮੈਂਬਰ, ਪ੍ਰਸਿੱਧ ਕਾਨੂੰਨ ਸ਼ਾਸਤਰੀ, ਸਮਾਜ ਸੁਧਾਰਕ ਅਤੇ ਯੋਗ ਪ੍ਰਸ਼ਾਸਕ ਸਨ। ਅਪ੍ਰੈਲ 1948 ਵਿਚ ਉਹ ਸੰਵਿਧਾਨ ਸਭਾ ਲਈ ਚੁਣਿਆ ਗਿਆ; ਉਹ ਅੰਤਰਿਮ ਸੰਸਦ (1950-52) ਅਤੇ ਪਹਿਲੀ, ਦੂਜੀ ਅਤੇ ਤੀਜੀ ਲੋਕ ਸਭਾ ਦੇ ਮੈਂਬਰ ਵੀ ਰਹੇ। ਸਰਦਾਰ ਹੁਕਮ ਸਿੰਘ 20 ਮਾਰਚ 1956 ਨੂੰ ਲੋਕ ਸਭਾ ਦੇ ਡਿਪਟੀ ਸਪੀਕਰ ਚੁਣੇ ਗਏ ਸਨ। ਉਹ ਦੂਜੀ ਲੋਕ ਸਭਾ ਵਿੱਚ ਦੁਬਾਰਾ ਡਿਪਟੀ ਸਪੀਕਰ ਚੁਣੇ ਗਏ।

Related posts

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin

ਭਾਰਤੀ ਕਿਸਾਨ ਸੋਲਰ ਪੈਨਲ ਨਾਲ ਰੋਜ਼ਾਨਾ 25,000 ਯੂਨਿਟ ਬਿਜਲੀ ਪੈਦਾ ਕਰ ਰਿਹਾ !

admin

HAPPY DIWALI 2025 !

admin