India

ਸੰਸਦ ਮੈਂਬਰਾਂ ਨੇ ਸਰਦਾਰ ਹੁਕਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਨਵੀਂ ਦਿੱਲੀ – ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਵਿੱਚ ਸਾਬਕਾ ਲੋਕ ਸਭਾ ਸਪੀਕਰ ਸਰਦਾਰ ਹੁਕਮ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਲੋਕ ਸਭਾ ਦੇ ਜਨਰਲ ਸਕੱਤਰ ਸ਼੍ਰੀ ਉਤਪਲ ਕੁਮਾਰ ਸਿੰਘ ਨੇ ਵੀ ਸਰਦਾਰ ਹੁਕਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।ਸਰਦਾਰ ਹੁਕਮ ਸਿੰਘ ਇੱਕ ਉੱਘੇ ਸੰਸਦ ਮੈਂਬਰ, ਪ੍ਰਸਿੱਧ ਕਾਨੂੰਨ ਸ਼ਾਸਤਰੀ, ਸਮਾਜ ਸੁਧਾਰਕ ਅਤੇ ਯੋਗ ਪ੍ਰਸ਼ਾਸਕ ਸਨ। ਅਪ੍ਰੈਲ 1948 ਵਿਚ ਉਹ ਸੰਵਿਧਾਨ ਸਭਾ ਲਈ ਚੁਣਿਆ ਗਿਆ; ਉਹ ਅੰਤਰਿਮ ਸੰਸਦ (1950-52) ਅਤੇ ਪਹਿਲੀ, ਦੂਜੀ ਅਤੇ ਤੀਜੀ ਲੋਕ ਸਭਾ ਦੇ ਮੈਂਬਰ ਵੀ ਰਹੇ। ਸਰਦਾਰ ਹੁਕਮ ਸਿੰਘ 20 ਮਾਰਚ 1956 ਨੂੰ ਲੋਕ ਸਭਾ ਦੇ ਡਿਪਟੀ ਸਪੀਕਰ ਚੁਣੇ ਗਏ ਸਨ। ਉਹ ਦੂਜੀ ਲੋਕ ਸਭਾ ਵਿੱਚ ਦੁਬਾਰਾ ਡਿਪਟੀ ਸਪੀਕਰ ਚੁਣੇ ਗਏ।

Related posts

ਫ਼ੌਜ ਦੀਆਂ ਦੋ ਕੰਪਨੀਆਂ ਹੋ ਜਾਂਦੀਆਂ ਹਥਿਆਰਾਂ ਨਾਲ ਲੈਸ

Bunty

ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਦਾ ਕਾਰਜਕਾਲ ਤਿੰਨ ਮਹੀਨਿਆਂ ਲਈ ਮੁੜ ਵਧਿਆ

Bunty

ISI ਤੇ ਅੱਤਵਾਦੀ ਸੰਗਠਨਾਂ ਦੀ ਵੱਡੀ ਸਾਜਿਸ਼, ਪਾਕਿਸਤਾਨੀ ਅੱਤਵਾਦੀ ਫ਼ਰਜ਼ੀ ਆਧਾਰ ਕਾਰਡ ਦਾ ਕਰ ਰਹੇ ਹਨ ਇਸਤੇਮਾਲ

Bunty