India

ਇੰਡੋ-ਪੈਸੀਫਿਕ ਦੇਸ਼ਾਂ ਦੀ ਪਹਿਲ ‘ਆਈਪੀਈਐਫ’ ਦੀ ਸ਼ੁਰੂਆਤ, ਪ੍ਰੋਗਰਾਮ ’ਚ ਬਾਈਡੇਨ ਨਾਲ ਸ਼ਾਮਲ ਹੋਏ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਅਮਰੀਕਾ ਦੇ ਰਾਸਟਰਪਤੀ ਜੋਅ ਬਾਈਡੇਨ ਨਾਲ 12 ਇੰਡੋ-ਪੈਸੀਫਿਕ ਦੇਸਾਂ ਦੇ ਨਾਲ ਨਵੇਂ ਵਪਾਰ ਢਾਂਚੇ ਦੀ ਸ਼ੁਰੂਆਤ ਪ੍ਰੋਗਰਾਮ ਵਿਚ ਸ਼ਾਮਲ ਹੋਏ।ਇਸ ਪ੍ਰੋਗਰਾਮ ਦਾ ਉਦੇਸ਼ ਸਵੱਛ ਊਰਜਾ, ਜੁਝਾਰੂ ਸਪਲਾਈ ਚੇਨ ਅਤੇ ਡਿਜੀਟਲ ਕਾਰੋਬਾਰਾਂ ਵਰਗੇ ਖੇਤਰਾਂ ਵਿੱਚ ਸਮਾਨ ਸੋਚ ਵਾਲੇ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਡੂੰਘਾ ਕਰਨਾ ਹੈ। ਇਹ ਵਪਾਰ ਫਰੇਮਵਰਕ ਅਮਰੀਕਾ ਦੀ ਇਕ ਪਹਿਲ ਹੈ।
ਅਮਰੀਕਾ ਵੱਲੋਂ ਸੁਰੂ ਕੀਤੇ ‘ਇੰਡੋ-ਪੈਸੀਫਿਕ ਦੀ ਖੁਸਹਾਲੀ ਲਈ ਆਰਥਿਕ ਢਾਂਚੇ’ ਨੂੰ ਚੀਨ ਦੀ ਹਮਲਾਵਰ ਵਪਾਰਕ ਰਣਨੀਤੀ ਦਾ ਮੁਕਾਬਲਾ ਕਰਨ ਲਈ ਅਮਰੀਕਾ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ। ਵਿਦੇਸ ਮੰਤਰਾਲੇ ਦੇ ਬਿਆਨ ਮੁਤਾਬਕ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਵਿਚ ‘ਆਈਪੀਈਐਫ’ ਦੀ ਸ਼ੁਰੂਆਤ ਮੌਕੇ ਆਯੋਜਿਤ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ।
ਇਸ ਸਮਾਰੋਹ ਵਿਚ ਜੁੜਨ ਵਾਲੇ ਦੇਸ਼ਾਂ ਵਿਚ ਆਸਟ੍ਰੇਲੀਆ, ਬਰੁਨੇਈ, ਭਾਰਤ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ,ਮਲੇਸੀਆ, ਨਿਊਜੀਲੈਂਡ, ਫਿਲੀਪੀਨਜ, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਸ਼ਾਮਲ ਹਨ। ਵਿਦੇਸ ਮੰਤਰਾਲੇ ਨੇ ਕਿਹਾ ਕਿ ਆਈ.ਪੀ.ਈ.ਐਫ. ਰਾਹੀਂ ਮੈਂਬਰ ਦੇਸਾਂ ਦਰਮਿਆਨ ਆਰਥਿਕ ਗੱਠਜੋੜ ਨੂੰ ਮਜਬੂਤ ਕਰਨ ‘ਤੇ ਜੋਰ ਦਿੱਤਾ ਗਿਆ ਹੈ, ਜਿਸ ਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਜੰਗ, ਸਥਿਰਤਾ, ਸਮਾਵੇਸ, ਆਰਥਿਕ ਵਿਕਾਸ, ਨਿਰਪੱਖਤਾ, ਮੁਕਾਬਲੇਬਾਜੀ ਨੂੰ ਉਤਸਾਹਿਤ ਕਰਨਾ ਹੈ। ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਇਸ ਮਹੱਤਵਪੂਰਨ ਸਮਾਗਮ ਵਿੱਚ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਖੁਸੀ ਹੋ ਰਹੀ ਹੈ। ਇੰਡੋ-ਪੈਸੀਫਿਕ ਆਰਥਿਕ ਫਰੇਮਵਰਕ ਖੇਤਰ ਨੂੰ ਵਿਸਵ ਆਰਥਿਕ ਵਿਕਾਸ ਦਾ ਇੰਜਣ ਬਣਾਉਣ ਲਈ ਸਾਡੀ ਸਮੂਹਿਕ ਇੱਛਾ ਦਾ ਐਲਾਨ ਹੈ। ਮੋਦੀ ਨੇ ਕਿਹਾ ਕਿ ਮੈਂ ਇਸ ਮਹੱਤਵਪੂਰਨ ਪਹਿਲਕਦਮੀ ਲਈ ਰਾਸਟਰਪਤੀ ਬਾਈਡੇਨ ਦਾ ਬਹੁਤ ਧੰਨਵਾਦ ਕਰਦਾ ਹਾਂ। ਇੰਡੋ-ਪੈਸੀਫਿਕ ਨਿਰਮਾਣ, ਆਰਥਿਕ ਗਤੀਵਿਧੀਆਂ, ਵਿਸਵ ਵਪਾਰ ਅਤੇ ਨਿਵੇਸ ਦਾ ਕੇਂਦਰ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਸਦੀਆਂ ਤੋਂ ਹਿੰਦ-ਪ੍ਰਸਾਂਤ ਖੇਤਰ ਵਿੱਚ ਵਪਾਰਕ ਪ੍ਰਵਾਹ ਦਾ ਇੱਕ ਪ੍ਰਮੁੱਖ ਕੇਂਦਰ ਰਿਹਾ ਹੈ।ਇਸ ਖੇਤਰ ਦੀਆਂ ਆਰਥਿਕ ਚੁਣੌਤੀਆਂ ਲਈ ਸਾਂਝੇ ਹੱਲ ਲੱਭਣਾ, ਰਚਨਾਤਮਕ ਵਿਧੀ ਬਣਾਉਣਾ ਹੈ।

Related posts

ਹੁਣ ‘ਕਰਤੱਵਯ ਭਵਨ’ ਦੇ ਨਾਮ ਨਾਲ ਜਾਣਿਆ ਜਾਵੇਗਾ ਪ੍ਰਧਾਨ ਮੰਤਰੀ ਦਫ਼ਤਰ

admin

MBBS ਡਾਕਟਰ ਦੀ ਆਪਣੀ ਹੋਣ ਵਾਲੀ ਪਤਨੀ ਨਾਲ ਹੋਈ ਬਹਿਸ, ਪਹਿਲਾਂ ਥਾਣੇ ਪਹੁੰਚਿਆ ਮਾਮਲਾ, ਫਿਰ ਅਦਾਲਤ

Bunty

ਜਾਪਾਨ ਅਤੇ ਜਰਮਨੀ ਨੂੰ ਪਛਾੜ ਕੇ 2027 ਤਕ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ ਭਾਰਤ : ਸੀਤਾਰਮਨ

Bunty