International

ਹਮਾਸ ਦੇ ਗਾਜ਼ਾ ਮੁਖੀ ਮੁਹੰਮਦ ਸਿਨਵਰ ਦੀ ਹਵਾਈ ਹਮਲੇ ਵਿੱਚ ਮੌਤ !

ਹਮਾਸ ਦਾ ਗਾਜ਼ਾ ਮੁਖੀ ਮੁਹੰਮਦ ਸਿਨਵਰ ਇੱਕ ਇਜ਼ਰਾਈਲੀ ਹਵਾਈ ਹਮਲੇ ਦੇ ਵਿੱਚ ਮਾਰਿਆ ਗਿਆ ਹੈ।

ਹਮਾਸ ਦਾ ਗਾਜ਼ਾ ਮੁਖੀ ਮੁਹੰਮਦ ਸਿਨਵਰ ਇੱਕ ਇਜ਼ਰਾਈਲੀ ਹਵਾਈ ਹਮਲੇ ਦੇ ਵਿੱਚ ਮਾਰਿਆ ਗਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਖੁਦ ਇਸਦੀ ਪੁਸ਼ਟੀ ਕੀਤੀ ਹੈ।

ਪਿਛਲੇ ਕੁਝ ਦਿਨਾਂ ਤੋਂ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਭਾਰੀ ਬੰਬਾਰੀ ਕੀਤੀ ਜਾ ਰਹੀ ਹੈ ਅਤੇ ਹਵਾਈ ਹਮਲੇ ਲਗਾਤਾਰ ਹੋ ਰਹੇ ਹਨ। ਇਸ ਵਿੱਚ ਕਈ ਬੱਚਿਆਂ ਦੀ ਵੀ ਮੌਤ ਹੋ ਗਈ ਹੈ ਅਤੇ ਸਥਿਤੀ ਵਿਸਫੋਟਕ ਬਣ ਗਈ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਅਸੀਂ ਮੁਹੰਮਦ ਸਿਨਵਰ ਨੂੰ ਖਤਮ ਕਰ ਦਿੱਤਾ ਹੈ। ਅਸੀਂ ਪਹਿਲਾਂ ਹਨੀਯੇਹ, ਮੁਹੰਮਦ ਦੇਇਫ, ਯਾਹੀਆ ਸਿਨਵਰ ਨੂੰ ਵੀ ਮਾਰ ਦਿੱਤਾ ਸੀ। ਹੁਣ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਮੁਹੰਮਦ ਸਿਨਵਰ ਹਮਾਸ ਦਾ ਆਖਰੀ ਚੋਟੀ ਦਾ ਕਮਾਂਡਰ ਸੀ। ਕਈ ਦਿਨਾਂ ਤੋਂ ਉਹ ਇੱਕ ਅੰਡਰਗਰਾਉਂਡ ਸਹੂਲਤ ਦੇ ਵਿੱਚ ਲੁਕਿਆ ਹੋਇਆ ਸੀ ਜਿੱਥੋਂ ਕਮਾਂਡ ਸੈਂਟਰ ਵੀ ਚੱਲ ਰਿਹਾ ਸੀ। ਇਜ਼ਰਾਈਲੀ ਫੌਜ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਬਣੀ ਸੁਰੰਗ ਨੂੰ ਤਬਾਹ ਕਰ ਦਿੱਤਾ ਗਿਆ ਹੈ।

ਹੁਣ ਇਜ਼ਰਾਈਲ ਸਪੱਸ਼ਟ ਤੌਰ ‘ਤੇ ਕਹਿਣਾ ਹੈ ਕਿ ਇਹ ਕਾਰਵਾਈ ਹਮਾਸ ਦੇ ਪੂਰੀ ਤਰ੍ਹਾਂ ਖਤਮ ਹੋਣ ਤੱਕ ਜਾਰੀ ਰਹੇਗੀ। ਇਸ ਕੜੀ ਦੇ ਵਿੱਚ ਇਜ਼ਰਾਈਲੀ ਫੌਜ ਨੂੰ ਪਿਛਲੇ ਸਾਲ ਇੱਕ ਵੱਡੀ ਪ੍ਰਾਪਤੀ ਮਿਲੀ ਜਦੋਂ ਹਮਾਸ ਮੁਖੀ ਯਾਹੀਆ ਸਿਨਵਾਰ ਨੂੰ ਦੱਖਣੀ ਗਾਜ਼ਾ ਦੇ ਰਫਾਹ ਵਿੱਚ ਮਾਰ ਦਿੱਤਾ ਗਿਆ। ਉਹ ਇਜ਼ਰਾਈਲ ਦੀ ਹਿੱਟ ਲਿਸਟ ਵਿੱਚ ਵੀ ਸੀ ਅਤੇ ਲੰਬੇ ਸਮੇਂ ਤੋਂ ਲੋੜੀਂਦਾ ਸੀ।

ਸਿਨਵਾਰ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਮੁਸਲਿਮ ਬ੍ਰਦਰਹੁੱਡ ਵਿੱਚ ਸਰਗਰਮ ਸੀ ਅਤੇ ਗਾਜ਼ਾ ਵਿੱਚ ਇਸਲਾਮਿਕ ਯੂਨੀਵਰਸਿਟੀ ਵਿੱਚ ਇੱਕ ਕਾਲਜ ਵਿਦਿਆਰਥੀ ਵਜੋਂ ਇਜ਼ਰਾਈਲੀ ਕਬਜ਼ੇ ਦਾ ਵਿਰੋਧ ਕਰਨ ਲਈ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸਨੂੰ ਹਮਾਸ ਦੀ ਅੰਦਰੂਨੀ ਸੁਰੱਖਿਆ ਫੋਰਸ ਅਲ ਮਾਜਦ ਦੀ ਸਥਾਪਨਾ ਦਾ ਸਿਹਰਾ ਦਿੱਤਾ ਗਿਆ ਸੀ ਜੋ ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਪ੍ਰਬੰਧਨ, ਸ਼ੱਕੀ ਇਜ਼ਰਾਈਲੀ ਏਜੰਟਾਂ ਅਤੇ ਫਲਸਤੀਨੀ ਸਹਿਯੋਗੀਆਂ ਦੀ ਜਾਂਚ ਕਰਨ ਅਤੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਖਤਮ ਕਰਨ ਲਈ ਜ਼ਿੰਮੇਵਾਰ ਮੰਨਿਆਂ ਜਾਂਦਾ ਸੀ।

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin