ਚੰਡੀਗੜ੍ਹ – ਕਿਸਾਨ ਅੰਦੋਲਨ ਨਾਲ ਪੰਜਾਬ ਨੂੰ ਆਰਥਿਕ ਨੁਕਸਾਨ ਹੋਣ ਤੇ ਕਿਸਾਨਾਂ ਨੂੰ ਹਰਿਆਣਾ ਤੇ ਦਿੱਲੀ ’ਚ ਜਾ ਕੇ ਅੰਦੋਲਨ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ’ਤੇ ਨਰਾਜ਼ਗੀ ਪ੍ਰਗਟਾਉਂਦੇ ਹੋਏ ਭਾਜਪਾ ਅੱਜ ਸੂਬੇ ਭਰ ’ਚ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਪ੍ਰਦਰਸ਼ਨ ਦੌਰਾਨ ਕਈ ਜਗ੍ਹਾ ਟਕਰਾਅ ਦੀ ਸਥਿਤੀ ਵੀ ਬਣੀ। ਰੋਹਤਕ ’ਚ ਭਾਜਪਾ ਨੇਤਾਵਾਂ ਨੇ ਕਾਂਗਰਸ ਭਵਨ ਸਾਹਮਣੇ ਨਾਅਰੇਬਾਜ਼ੀ ਕੀਤੀ ਤੇ ਧਰਨਾ ਦਿੱਤਾ। ਇਸ ਤੋਂ ਬਾਅਦ ਕਾਂਗਰਸੀ ਵੀ ਇਕੱਠੇ ਹੋ ਗਏ ਤੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕੀਤੀ। ਦੋਵੇਂ ਦਲਾਂ ਵਿਚਕਾਰ ਟਕਰਾਅ ਦੀ ਸਥਿਤੀ ਨੂੰ ਨਜਿੱਠਣ ਲੀ ਪੁਲਿਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕੁਰੂਕਸ਼ੇਤਰ ’ਚ ਭਾਜਪਾ ਤੇ ਕਾਂਗਰਸ ਵਰਕਰ ਸਾਹਮੋ-ਸਾਹਮਣੇ ਹੋ ਗਏ। ਭਾਜਪਾ ਨੇ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਸੈਨੀ ਦੀ ਅਗਵਾਈ ’ਚ ਕਾਂਗਰਸ ਭਵਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਭਾਜਪਾ ਦੇ ਵਿਰੋਧ ’ਚ ਕਾਂਗਰਸ ਭਵਨ ’ਚ ਤਿੰਨ ਘੰਟੇ ਧਰਨਾ ਦਿੱਤਾ। ਕਾਂਰਸ ਪ੍ਰਦੇਸ਼ ਕੁਮਾਰੀ ਸੈਲਜਾ ਦੇ ਆਦੇਸ਼ ’ਤੇ ਕਾਂਗਰਸੀ ਧਰਨੇ ’ਤੇ ਬੈਠੇ। ਧਰਨੇ ਅੱਜ ਸਵੇਰੇ ਸੈਕਟ 13 ’ਚ 10 ਵਜੇ ਸ਼ੁਰੂ ਕੀਤਾ।
ਭਾਜਪਾ ਨੇਤਾਵਾਂ ਨੇ ਹਰਿਆਣਾ ਕਾਂਗਰਸ ਨੂੰ ਪ੍ਰਸ਼ਨ ਕੀਤਾ ਕੀ ਉਹ ਵੀ ਪੰਜਾਬ ਦੇ ਸੀਐੱਮ ਦੇ ਬਿਆਨ ਦਾ ਸਮਰਥਨ ਕਰਦੇ ਹਨ। ਕਿਹਾ ਕਿ ਜੇ ਉਹ ਕੈਪਟਨ ਦਾ ਸਮਰਥਨ ਕਰਦੇ ਹਨ ਤਾਂ ਹਰਿਆਣਾ ’ਚ ਜੇ ਕਿਸਾਨ ਅੰਦੋਲਨ ਕਰਨ ਆਉੀਂਂਦੇ ਹਨ ਤੇ ਵਿਕਾਸ ਕਿਵੇਂ ਸੰਭਵ ਹੈ। ਭਾਜਪਾ ਨੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਗੈਰ ਜ਼ਿੰਮੇਵਾਰੀ ਦੱਸਦੇ ਹੋਏ ਅਸਤੀਫ਼ੇ ਦੀ ਮੰਗ ਕੀਤੀ।