ਕੁਰਾਲੀ – ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਗਏ ਅੱਤਿਆਚਾਰ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਇਲਾਕੇ ਦੇ ਕਿਸਾਨਾਂ ਵੱਲੋਂ ਸ਼ਾਤ ਮਈ ਤਰੀਕੇ ਨਾਲ ਰੋਸ ਪ੍ਰਗਟ ਕਰਦੇ ਹੋਏ ਬੜੌਦੀ ਟੋਲ ਪਲਾਜ਼ੇ ‘ਤੇ ਦੋ ਘੰਟਿਆਂ ਲਈ ਚੱਕਾ ਜਾਮ ਕੀਤਾ ਗਿਆ। ਇਸੇ ਦੌਰਾਨ ਕਿਸਾਨਾਂ ਨੇ ਹਰਿਆਣਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।ਇਸ ਸਬੰਧੀ ਹਰਿਆਣਾ ਸਰਕਾਰ ਵੱਲੋਂ ਸਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਜ਼ਖ਼ਮੀ ਹੋ ਗਏ ਸਨ। ਇਸੇ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਜਿਸ ਦੇ ਰੋਸ ਵੱਲੋਂ ਕਿਸਾਨ ਮੋਰਚੇ ਵੱਲੋਂ ਸਮੂਹ ਭਾਰਤ ਵਿਚ ਦੋ ਘੰਟੇ ਲਈ ਕੌਮੀ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ।ਅੱਜ ਇਲਾਕੇ ਦੇ ਕਿਸਾਨਾਂ ਵੱਲੋਂ ਸਿਸਵਾਂ ਮਾਰਗ ਤੇ ਪੈਂਦੇ ਬੜੌਦੀ ਟੋਲ ਪਲਾਜ਼ੇ ਵਿਖੇ ਦੋ ਘੰਟਿਆਂ ਲਈ ਜਾਮ ਲਾਏ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਇਲਾਕੇ ਦੇ ਕਿਸਾਨ ਆਗੂਆਂ ਹਰਨੇਕ ਸਿੰਘ ਮਾਵੀ, ਗੁਰਮੀਤ ਸਿੰਘ ਸ਼ਾਂਟੂ, ਸੁਖਦੇਵ ਸਿੰਘ ਕੰਸਾਲਾ , ਰਵਿੰਦਰ ਸਿੰਘ ਵਜੀਦਪੁਰ, ਦਲਵਿੰਦਰ ਸਿੰਘ ਬੈਨੀਪਾਲ, ਹਰਜੀਤ ਸਿੰਘ ਢਕੋਰਾਂ, ਸਿੰਗਾਰਾ ਸਿੰਘ, ਰਵਿੰਦਰ ਸਿੰਘ ਬੈਂਸ ਤੇ ਹਰਜੀਤ ਸਿੰਘ ਹਰਮਨ ਆਦਿ ਕਿਸਾਨਾਂ ਆਗੂਆਂ ਨੇ ਸੰਬੋਧਨ ਦੌਰਾਨ ਹਰਿਆਣਾ ਸਰਕਾਰ ਦੀ ਕਿਸਾਨਾਂ ਖਿਲਾਫ਼ ਕੀਤੇ ਗਏ ਲਾਠੀਚਾਰਜ ਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਦੀ ਸਖ਼ਤ ਸ਼ਬਦਾ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਜ਼ੁਲਮ ਉਨ੍ਹਾਂ ਨੂੰ ਹੋਰ ਵੀ ਬਲ ਦਿੰਦੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਜਿੰਨਾ ਮਰਜ਼ੀ ਧੱਕਾ ਕਰ ਲਵੇ ਪਰ ਕਿਸਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਆਪਣੇ ਘਰ ਬੈਠਣਗੇ । ਇਸੇ ਦੌਰਾਨ ਜਸਮੇਰ ਸਿੰਘ ਬਾਠ ਤੇ ਮਨਿੰਦਰ ਸਿੰਘ ਪੰਜੋਲਾ ਨੇ ਢਾਡੀ ਜਥੇ ਨੇ ਗੁਰਬਾਣੀ ਦੀਆਂ ਵਾਰਾਂ ਪੇਸ਼ ਕੀਤੀਆਂ ਅਤੇ ਇਸ ਮੌਕੇ ਕਿਸਾਨਾਂ ਵੱਲੋਂ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਦਰਸ਼ਨ ਸਿੰਘ ਖੇੜਾ, ਗੁਰਦੀਪ ਸਿੰਘ ਮਹਿਰਮਪੁਰ, ਗੁਰਸ਼ਰਨ ਸਿੰਘ ਨੱਗਲ, ਬਲਿਹਾਰ ਸਿੰਘ ਮੰਧੋ, ਰਵਿੰਦਰ ਸਿੰਘ ਬਿੰਦਾ, ਲਖਵੀਰ ਸਿੰਘ ਜੰਟੀ, ਹਰਨੇਕ ਸਿੰਘ ਤੱਕੀਪੁਰ, ਲਾਲਾ ਸਲੇਮਪੁਰ, ਤੇਜਿੰਦਰ ਸਿੰਘ ਨਗਲੀਆਂ ਤੇ ਜੈਮਲ ਸਿੰਘ ਰਾਣਾ ਮਾਜਰੀ ਆਦਿ ਇਲਾਕੇ ਦੇ ਕਿਸਾਨ ਹਾਜ਼ਰ ਸਨ।