ਵਾਸ਼ਿੰਗਟਨ – ਅਮਰੀਕਾ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਅਮਰੀਕੀ ਹਸਪਤਾਲ ਵਿਚ ਚਮਤਕਾਰ ਦੇਖਣ ਨੂੰ ਮਿਲਿਆ। ਇੱਕ ਮਰੀਜ਼ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ ਅਤੇ ਡਾਕਟਰ ਉਸ ਦਾ ਦਿਲ ਕੱਢਣ ਦੀ ਤਿਆਰੀ ਕਰ ਰਹੇ ਸਨ। ਫਿਰ ਮਰੀਜ਼ ਅਚਾਨਕ ਜ਼ਿੰਦਾ ਹੋ ਗਿਆ ਅਤੇ ਉਸ ਨੇ ਆਪਣੇ ਹੱਥਾਂ-ਪੈਰਾਂ ਨੂੰ ਜ਼ੋਰ-ਸ਼ੋਰ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ। ਇਹ ਨਜ਼ਾਰਾ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਇਹ ਮਾਮਲਾ ਅਮਰੀਕਾ ਦੇ ਕੈਂਟਕੀ ਸਥਿਤ ਬੈਪਟਿਸਟ ਹੈਲਥ ਰਿਚਮੰਡ ਹਸਪਤਾਲ ਦਾ ਹੈ। 36 ਸਾਲਾ ਥਾਮਸ ਟੀਜੇ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਕਈ ਮਹੀਨਿਆਂ ਦੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਜ਼ਿਆਦਾ ਨਸ਼ੇ ਲੈਣ ਕਾਰਨ ਥਾਮਸ ਦਾ ਦਿਮਾਗ ਮਰ ਗਿਆ ਹੈ ਅਤੇ ਹੁਣ ਉਹ ਕਦੇ ਵੀ ਜਾਗ ਨਹੀਂ ਸਕੇਗਾ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਬ੍ਰੇਨ ਡੈੱਡ ਕੀ ਹੈ? ਅਸਲ ਵਿੱਚ ਬ੍ਰੇਨ ਡੈੱਡ ਦੀ ਸਥਿਤੀ ਵਿੱਚ ਮਰੀਜ਼ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਦਿਮਾਗ ਮਰ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮਰੀਜ਼ ਦਾ ਸਰੀਰ ਗਰਮ ਰਹਿੰਦਾ ਹੈ ਅਤੇ ਦਿਲ ਵੀ ਧੜਕਦਾ ਹੈ ਪਰ ਦਿਮਾਗ਼ ਦੇ ਮਰਨ ਤੋਂ ਬਾਅਦ ਸਰੀਰ ਵੀ ਅੱਧਾ ਮਰਿਆ ਹੋਇਆ ਹੁੰਦਾ ਹੈ ਅਤੇ ਵਿਅਕਤੀ ਨੂੰ ਮਿ੍ਰਤਕ ਐਲਾਨ ਦਿੱਤਾ ਜਾਂਦਾ ਹੈ। ਆਮ ਤੌਰ ‘ਤੇ ਬ੍ਰੇਨ ਡੈੱਡ ਮਰੀਜ਼ਾਂ ਦੇ ਦਿਲ ਦੀ ਸਰਜਰੀ ਕੀਤੀ ਜਾਂਦੀ ਹੈ। ਅਜਿਹੇ ਲੋਕਾਂ ਨੂੰ ਹੀ ਦਿਲ ਦੀ ਸਰਜਰੀ ਲਈ ਚੁਣਿਆ ਜਾਂਦਾ ਹੈ। ਥਾਮਸ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਡਾਕਟਰ ਵੀ ਉਸ ਦਾ ਦਿਲ ਕੱਢਣਾ ਚਾਹੁੰਦੇ ਸਨ। ਪਰ ਸਰਜਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਥਾਮਸ ਜ਼ਿੰਦਾ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਆਈ.ਸੀ.ਯੂ ਵਿੱਚ ਅਪਰੇਸ਼ਨ ਦੌਰਾਨ ਥੋਮਨ ਦੇ ਹੱਥ-ਪੈਰ ਕੰਬਣ ਲੱਗੇ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਥੋਮਨ ਰੋ ਰਿਹਾ ਸੀ। ਉਸ ਦੇ ਜਾਗਦੇ ਹੀ ਸਰਜਰੀ ਰੱਦ ਕਰ ਦਿੱਤੀ ਗਈ ਸੀ।