International

ਹਿਜ਼ਬੁੱਲਾ ਦੀ ਇਜ਼ਰਾਈਲ ਖਿਲਾਫ ਵੱਡੀ ਕਾਰਵਾਈ, ਦਾਗੇ 140 ਰਾਕੇਟ

ਯੇਰੂਸ਼ਲਮ – ਹਿਜ਼ਬੁੱਲਾ ਨੇ ਸ਼ੁੱਕਰਵਾਰ ਨੂੰ ਉੱਤਰੀ ਇਜ਼ਰਾਈਲ ‘ਤੇ 140 ਰਾਕੇਟ ਦਾਗੇ। ਇਹ ਹਮਲਾ ਅੱਤਵਾਦੀ ਸਮੂਹ ਦੇ ਨੇਤਾ ਹਸਨ ਨਸਰੱਲਾ ਦੇ ਇਜ਼ਰਾਈਲ ਦੇ ਵੱਡੇ ਬੰਬ ਧਮਾਕਿਆਂ ਦਾ ਬਦਲਾ ਲੈਣ ਦੀ ਸਹੁੰ ਖਾਣ ਤੋਂ ਇਕ ਦਿਨ ਬਾਅਦ ਹੋਇਆ ਹੈ। ਇਸ ਦੀ ਜਾਣਕਾਰੀ ਇਜ਼ਰਾਇਲੀ ਫੌਜ ਅਤੇ ਅੱਤਵਾਦੀ ਸਮੂਹ ਨੇ ਦਿੱਤੀ ਹੈ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਨੂੰ ਲੇਬਨਾਨ ਨਾਲ ਲੱਗਦੀ ਸਰਹੱਦ ਨਾਲ ਲੱਗਦੀਆਂ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਤਿੰਨ ਰਾਕੇਟ ਦਾਗੇ ਗਏ। ਹਿਜ਼ਬੁੱਲਾ ਨੇ ਕਿਹਾ ਕਿ ਉਸਨੇ ਕਟਯੂਸ਼ਾ ਰਾਕੇਟਾਂ ਨਾਲ ਸਰਹੱਦ ਦੇ ਨਾਲ ਕਈ ਥਾਵਾਂ ‘ਤੇ ਹਮਲਾ ਕੀਤਾ, ਜਿਸ ’ਚ ਕਈ ਹਵਾਈ ਰੱਖਿਆ ਬੇਸਾਂ ਅਤੇ ਇਕ ਇਜ਼ਰਾਈਲੀ ਬਖਤਰਬੰਦ ਬਿ੍ਰਗੇਡ ਦਾ ਹੈੱਡਕੁਆਰਟਰ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਸ਼ਾਨਿਆਂ ‘ਤੇ ਪਹਿਲੀ ਵਾਰ ਹਮਲਾ ਹੋਇਆ ਹੈ। ਹਿਜ਼ਬੁੱਲਾ ਨੇ ਕਿਹਾ ਕਿ ਦੱਖਣੀ ਲੇਬਨਾਨ ਦੇ ਪਿੰਡਾਂ ਅਤੇ ਘਰਾਂ ‘ਤੇ ਇਜ਼ਰਾਈਲੀ ਹਮਲਿਆਂ ਦੇ ਬਦਲੇ ਵਜੋਂ ਰਾਕੇਟ ਦਾਗੇ ਗਏ ਸਨ।

Related posts

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

admin

ਚੀਨ ਵਲੋਂ ਖਾੜੀ ਵਿੱਚ ਤੁਰੰਤ ਜੰਗਬੰਦੀ ਦੀ ਅਪੀਲ

admin

ਟਰੰਪ ਕੋਰਟ ਵਿੱਚ ਨਿੱਜੀ ਤੌਰ ‘ਤੇ ਹਾਜ਼ਰ ਹੋਣ ਵਾਲੇ ਪਹਿਲੇ ਅਮਰੀਕਨ ਰਾਸ਼ਟਰਪਤੀ ਬਣ ਗਏ !

admin