ਹਿੰਦੀ ਫਿਲਮਾਂ ਦੀ ਹੀਰੋਇਨ ਰਸ਼ਮੀਕਾ ਮੰਡਾਨਾ ਅਤੇ ਸਾਊਥ ਫਿਲਮਾਂ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਦੀ ਕੁੜਮਾਈ ਹੋ ਗਈ ਹੈ ਅਤੇ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਿੰਦੀ ਫਿਲਮਾਂ ਦੀ ਹੀਰੋਇਨ ਰਸ਼ਮੀਕਾ ਮੰਡਾਨਾ ਅਤੇ ਸਾਊਥ ਫਿਲਮਾਂ ਦੇ ਕਲਾਕਾਰ ਸੁਪਰਸਟਾਰ ਵਿਜੇ ਦੇਵਰਕੋਂਡਾ ਅਤੇ ਅਦਾਕਾਰਾ ਰਸ਼ਮੀਕਾ ਮੰਡਾਨਾ ਦੇ ਡੇਟਿੰਗ ਕਰਨ ਦੀਆਂ ਅਫਵਾਹਾਂ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀ ਤਾਰੀਖ ਵੀ ਹੁਣ ਸਾਹਮਣੇ ਆ ਗਈ ਹੈ।
ਰਿਪੋਰਟਾਂ ਦੇ ਅਨੁਸਾਰ ਵਿਜੇ ਦੇਵਰਕੋਂਡਾ ਅਤੇ ਰਸ਼ਮੀਕਾ ਮੰਡਾਨਾ ਦੀ ਮੰਗਣੀ ਵਿਜੇ ਦੇਵਰਕੋਂਡਾ ਦੇ ਹੈਦਰਾਬਾਦ ਦੇ ਘਰ ਵਿੱਚ ਹੋਈ ਸੀ। ਇਹ ਇੱਕ ਨਿੱਜੀ ਸਮਾਰੋਹ ਸੀ ਜਿਸ ਵਿੱਚ ਸਿਰਫ ਨਜ਼ਦੀਕੀ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਵਿਜੇ ਦੇਵਰਕੋਂਡਾ ਅਤੇ ਰਸ਼ਮੀਕਾ ਦੇ ਰਿਸ਼ਤੇ ਦੀਆਂ ਅਫਵਾਹਾਂ ਪਹਿਲੀ ਵਾਰ 2018 ਵਿੱਚ ਫੈਲਣੀਆਂ ਸ਼ੁਰੂ ਹੋਈਆਂ ਸਨ ਜਦੋਂ ਉਨ੍ਹਾਂ ਨੇ ਹਿੱਟ ਰੋਮਾਂਟਿਕ ਡਰਾਮਾ “ਗੀਥਾ ਗੋਵਿੰਦਮ” ਵਿੱਚ ਇਕੱਠੇ ਅਭਿਨੈ ਕੀਤਾ ਸੀ। ਫਿਲਮ ਰਿਲੀਜ਼ ਹੋਈ ਸੀ ਅਤੇ ਰਸ਼ਮੀਕਾ ਅਤੇ ਵਿਜੇ ਦੇਵਰਕੋਂਡਾ ਦੀ ਔਨ-ਸਕ੍ਰੀਨ ਕੈਮਿਸਟਰੀ ਨੇ ਦਿਲ ਜਿੱਤ ਲਏ ਸਨ। ਹੁਣ ਪ੍ਰਸ਼ੰਸਕ ਉਨ੍ਹਾਂ ਦੀਆਂ ਮੰਗਣੀ ਦੀਆਂ ਫੋਟੋਆਂ ਦੇਖਣ ਲਈ ਉਤਸੁਕ ਹਨ ਅਤੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਜੋੜੇ ਨੂੰ ਵਧਾਈਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਵੇਂ ਕਲਾਕਾਰ ਅਗਲੇ ਸਾਲ ਫਰਵਰੀ 2026 ਵਿੱਚ ਵਿਆਹ ਕਰ ਸਕਦੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਕੰਮ ਦੇ ਮੋਰਚੇ ‘ਤੇ ਰਸ਼ਮੀਕਾ ਮੰਡਾਨਾ-ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ “ਥੰਮਾ” ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਵਿਜੇ ਨੂੰ ਆਖਰੀ ਵਾਰ ਫਿਲਮ “ਕਿੰਗਡਮ” ਵਿੱਚ ਦੇਖਿਆ ਗਿਆ ਸੀ ਜੋ ਬਾਕਸ ਆਫਿਸ ‘ਤੇ ਫਲਾਪ ਹੋ ਗਈ ਸੀ।