ਵਾਸ਼ਿੰਗਟਨ – ਅਮਰੀਕਾ ਵਿਚ ਲਗਾਤਾਰ ਵੱਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਬੀਤੇ ਦਿਨੀਂ ਆਯੋਵਾ ਵਿਚ ਇਕ ਸਕੂਲ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਨੂੰ ਵੇਖਦਿਆਂ ਨੌਜਵਾਨਾਂ ‘ਤੇ ਹਥਿਆਰ ਖ਼ਰੀਦਣ ‘’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਵੇਂ ਬੰਦੂਕ ਕਾਨੂੰਨ ਦੇ ਸਾਲ 2022 ਵਿੱਚ ਲਾਗੂ ਹੋਣ ਤੋਂ ਬਾਅਦ 500 ਤੋਂ ਵੱਧ ਕਿਸਮ ਦੇ ਹਥਿਆਰਾਂ ਦੀ ਖ਼ਰੀਦਾਰੀ ਅਤੇ ਕਈ ਜਨਤਕ ਥਾਵਾਂ ‘’ਤੇ ਵੀ ਹਥਿਆਰ ਲੈ ਕੇ ਜਾਣ ‘’ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਆਯੋਵਾ ਦੇ ਇੱਕ ਸਕੂਲ ਵਿੱਚ 17 ਸਾਲਾ ਨੌਜਵਾਨ ਨੇ ਗੋਲੀਬਾਰੀ ਕਰ ਦਿੱਤੀ ਸੀ। ਇਸ ਗੋਲੀਬਾਰੀ ਵਿੱਚ ਛੇਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ ਸੀ ਅਤੇ ਹੋਰ ਪੰਜ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ।ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਦੱਸਿਆ ਕਿ ਨਵੇਂ ਕਾਨੂੰਨ ਅਨੁਸਾਰ, ਕੈਲੀਫੋਰਨੀਆ ਵਿੱਚ ਗੰਨ ਦੇ ਮਾਲਕ ਹੁਣ ਮਨੋਰੰਜਨ ਪਾਰਕਾਂ, ਅਜਾਇਬ ਘਰਾਂ, ਚਰਚਾਂ, ਬੈਂਕਾਂ, ਜਨਤਕ ਪਾਰਕਾਂ ਜਾਂ ਹੋਰ ਥਾਵਾਂ ‘’ਤੇ ਹਥਿਆਰ ਲੈ ਕੇ ਨਹੀਂ ਜਾ ਸਕਣਗੇ, ਭਾਵੇਂ ਉਨ੍ਹਾਂ ਕੋਲ ਗੁਪਤ ਕੈਰੀ ਲਾਇਸੰਸ ਕਿਉਂ ਨਾਂ ਹੋਵੇ। ਇਹ ਪਾਬੰਦੀਆਂ ਰਾਜ ਦੇ ਕਾਨੂੰਨ ਦਾ ਹਿੱਸਾ ਹਨ ਜੋ ਇਸ ਹਫ਼ਤੇ ਲਾਗੂ ਹੋਈਆਂ ਹਨ ਅਤੇ ਅਦਾਲਤਾਂ ਵਿੱਚ ਪਹਿਲਾਂ ਤੋਂ ਹੀ ਜਾਂਚ ਦਾ ਸਾਹਮਣਾ ਕਰ ਰਹੇ ਲੋਕਾਂ ‘ਤੇ ਵੀ ਲਾਗੂ ਹੁੰਦੀਆਂ ਹਨ। ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਜੋਅ ਬਾਇਡਨ ਨੇ ਕਿਹਾ ਕਿ ਸਿੱਧੇ ਤੌਰ ‘’ਤੇ, ਇਹ ਕਾਨੂੰਨ ਜਾਨਾਂ ਬਚਾ ਰਿਹਾ ਹੈ।
