NewsBreaking NewsIndiaLatest News

ਹੁਣ ਮਾਂ ਦੁਰਗਾ ਦੇ ਰੂਪ ’ਚ ਨਜ਼ਰ ਆਵੇਗੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ

ਕੋਲਕਾਤਾ – ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੁਣ ਮਾਂ ਦੁਰਗਾ ਦੇ ਰੂਪ ’ਚ ਨਜ਼ਰ ਆਵੇਗੀ। ਮੰਨੇ-ਪ੍ਰਮੰਨੇ ਮੂਰਤੀਕਾਰ ਮਿੰਟੂ ਪਾਲ ਇਸ ਮੂਰਤੀ ਦਾ ਨਿਰਮਾਣ ਕਰ ਰਹੇ ਹਨ, ਜਿਨ੍ਹਾਂ ਕੁਝ ਸਾਲ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਦੁਰਗਾ ਮੂਰਤੀ ਤਿਆਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਕੁਮਹਾਰਟੋਲੀ ’ਚ ਬਣ ਰਹੀ ਫਾਈਬਰ ਗਲਾਸ ਦੀ ਇਹ ਮੂਰਤੀ ਕੋਲਕਾਤਾ ਦੀ ਨਜਰੂਲਪੁਰ ਉਨਯਨ ਕਮੇਟੀ ਦੇ ਪੂਜਾ ਪੰਡਾਲ ’ਚ ਦਿਸੇਗੀ।

ਮਿੰਟੂ ਪਾਲ ਨੇ ਦੱਸਿਆ ਕਿ ਦੇਵੀ ਦੁਰਗਾ ਦੀ ਸ਼ਕਲ ਅਤੇ ਕਾਇਆ ਹੂਬਹੂ ਮੁੱਖ ਮੰਤਰੀ ਵਰਗੀ ਹੋਵੇਗੀ। ਮਮਤਾ ਬੈਨਰਜੀ ਦੀ ਲੰਬਾਈ ਪੰਜ ਫੁੱਟ ਚਾਰ ਇੰਚ ਹੈ। ਇਸ ਮੂਰਤੀ ਦੀ ਉਚਾਈ ਵੀ ਓਨੀ ਹੀ ਹੋਵੇਗੀ। ਦੇਵੀ ਨੂੰ ਬਾਰਡਰ ਵਾਲੀ ਸਫੈਦ ਸਾੜ੍ਹੀ ਪਹਿਨਾਈ ਜਾਵੇਗੀ, ਜਿਹੋ ਜਿਹੀ ਮਮਤਾ ਬੈਨਰਜੀ ਪਾਉਂਦੀ ਹੈ ਅਤੇ ਉਨ੍ਹਾਂ ਦੇ ਪੈਰਾਂ ’ਚ ਮਮਤਾ ਦੀ ਟ੍ਰੇਡਮਾਰਕ ਹਵਾਈ ਚੱਪਲ ਹੋਵੇਗੀ। ਮਿੰਟੂ ਪਾਲ ਨੇ ਦੱਸਿਆ ਕਿ ਉਨ੍ਹਾਂ ਦੋ ਦਿਨ ਪਹਿਲਾਂ ਹੀ ਮੂਰਤੀ ਦਾ ਨਿਰਮਾਣ ਸ਼ੁਰੂ ਕੀਤਾ ਹੈ। ਅਗਲੇ 15 ਦਿਨਾਂ ’ਚ ਇਸ ਦੇ ਪੂਰੇ ਹੋਣ ਦੀ ਉਮੀਦ ਹੈ। ਦੱਸਣਯੋਗ ਹੈ ਕਿ 54 ਸਾਲ ਦੇ ਮਿੰਟੂ ਪਾਲ ਨੇ 2015 ’ਚ ਦੁਨੀਆ ਦੀ ਸਭ ਤੋਂ ਉੱਚੀ ਦੁਰਗਾ ਮੂਰਤੀ (88 ਫੁੱਟ) ਦਾ ਨਿਰਮਾਣ ਕੀਤਾ ਸੀ। ਕੋਲਕਾਤਾ ਦੇ ਦੇਸ਼ਪਿ੍ਰਅ ਪਾਰਕ ਸਾਰਵਜਨੀਨ ਪੂਜਾ ਕਮੇਟੀ ਲਈ ਤਿਆਰ ਕੀਤੀ ਗਈ ਉਸ ਦੁਰਗਾ ਮੂਰਤੀ ਨੂੰ ਦੇਖਣ ਲਈ ਇਸ ਕਦਰ ਜਨਸੈਲਾਬ ਉਮੜ ਪਿਆ ਸੀ ਕਿ ਪ੍ਰਸ਼ਾਸਨ ਨੂੰ ਮਜਬੂਰ ਹੋ ਕੇ ਦਰਸ਼ਨ ਹੀ ਬੰਦ ਕਰ ਦੇਣੇ ਪਏ ਸਨ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ

admin