57 ਸਾਲਾਂ ਦੀ ਹੌਲੀਵੁੱਡ ਅਭਿਨੇਤਰੀ ਕੈਲੀ ਪ੍ਰੈਸਟਨ ਦਾ ਕੈਂਸਰ ਕਰਕੇ ਦੇਹਾਂਤ ਹੋ ਗਿਆ ਹੈ। ਕੈਲੀ ਪ੍ਰੈਸਟਨ “Mischief,” “Twins” and “Jerry Maguire,” ਵਰਗੀਆਂ ਫ਼ਿਲਮ ‘ਚ ਨਜ਼ਰ ਆਈ ਸੀ। ਕੈਲੀ ਪ੍ਰੈਸਟਨ ਪਿਛਲੇ ਦੋ ਸਾਲਾਂ ਤੋਂ ਛਾਤੀ ਦੇ ਕੈਂਸਰ ਨਾਲ ਲੜਾਈ ਲੜ ਰਹੀ ਸੀ। ਦੋ ਸਾਲ ਕੈਂਸਰ ਨਾਲ ਲੜਨ ਤੋਂ ਬਾਅਦ ਅੱਜ ਉਸ ਦਾ ਦੇਹਾਂਤ ਹੋ ਗਿਆ ਹੈ।ਕੈਲੀ ਪ੍ਰੈਸਟਨ ਦੇ ਪਤੀ ਅਭਿਨੇਤਾ ਜੋਨ ਟਰਾਵੋਲਟਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰਕੇ ਕੈਲੀ ਦੇ ਦੇਹਾਂਤ ਬਾਰੇ ਦੱਸਿਆ ਹੈ। ਟਰੈਵੋਲਟਾ ਨੇ ਲਿਖਿਆ, “ਮੈਂ ਬਹੁਤ ਭਾਰੀ ਦਿਲ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਸੁੰਦਰ ਪਤਨੀ ਕੈਲੀ ਛਾਤੀ ਦੇ ਕੈਂਸਰ ਨਾਲ ਆਪਣੀ ਦੋ ਸਾਲਾਂ ਦੀ ਲੜਾਈ ਹਾਰ ਗਈ ਹੈ।”ਟਰੈਵੋਲਟਾ ਨੇ ਲਿਖਿਆ, “ਕੈਲੀ ਨੇ ਬਹੁਤ ਸਾਰੇ ਲੋਕਾਂ ਦੇ ਪਿਆਰ ਤੇ ਸਹਾਇਤਾ ਨਾਲ ਇੱਕ ਬਹਾਦਰੀ ਭਰੀ ਲੜਾਈ ਲੜੀ। ਕੈਲੀ ਪ੍ਰੈਸਟਨ ਦੀ ਆਖਰੀ ਫਿਲਮ ਜਾਨ ਟਰਾਵੋਲਟਾ ਦੇ ਨਾਲ “ਟਰਾਵੋਲਟਾ ਇਜ਼ ਗੋਟੀ” ਸੀ। ਅਭਿਨੇਤਰੀ ਕੈਲੀ ਪ੍ਰੈਸਟਨ ਦੋ ਬੱਚਿਆਂ ਦੀ ਮਾਂ ਸੀ ਤੇ ਉਸ ਦੇ ਬੇਟੇ ਜੈੱਟ ਦੀ ਮੌਤ 2009 ‘ਚ ਹੀ ਹੋ ਗਈ ਸੀ।
next post