Bollywood

ਹੌਲੀਵੁੱਡ ਅਭਿਨੇਤਰੀ ਕੈਲੀ ਪ੍ਰੈਸਟਨ ਦਾ ਕੈਂਸਰ ਨਾਲ ਦੇਹਾਂਤ

57 ਸਾਲਾਂ ਦੀ ਹੌਲੀਵੁੱਡ ਅਭਿਨੇਤਰੀ ਕੈਲੀ ਪ੍ਰੈਸਟਨ ਦਾ ਕੈਂਸਰ ਕਰਕੇ ਦੇਹਾਂਤ ਹੋ ਗਿਆ ਹੈ। ਕੈਲੀ ਪ੍ਰੈਸਟਨ “Mischief,” “Twins” and “Jerry Maguire,” ਵਰਗੀਆਂ ਫ਼ਿਲਮ ‘ਚ ਨਜ਼ਰ ਆਈ ਸੀ। ਕੈਲੀ ਪ੍ਰੈਸਟਨ ਪਿਛਲੇ ਦੋ ਸਾਲਾਂ ਤੋਂ ਛਾਤੀ ਦੇ ਕੈਂਸਰ ਨਾਲ ਲੜਾਈ ਲੜ ਰਹੀ ਸੀ। ਦੋ ਸਾਲ ਕੈਂਸਰ ਨਾਲ ਲੜਨ ਤੋਂ ਬਾਅਦ ਅੱਜ ਉਸ ਦਾ ਦੇਹਾਂਤ ਹੋ ਗਿਆ ਹੈ।ਕੈਲੀ ਪ੍ਰੈਸਟਨ ਦੇ ਪਤੀ ਅਭਿਨੇਤਾ ਜੋਨ ਟਰਾਵੋਲਟਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰਕੇ ਕੈਲੀ ਦੇ ਦੇਹਾਂਤ ਬਾਰੇ ਦੱਸਿਆ ਹੈ। ਟਰੈਵੋਲਟਾ ਨੇ ਲਿਖਿਆ, “ਮੈਂ ਬਹੁਤ ਭਾਰੀ ਦਿਲ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਸੁੰਦਰ ਪਤਨੀ ਕੈਲੀ ਛਾਤੀ ਦੇ ਕੈਂਸਰ ਨਾਲ ਆਪਣੀ ਦੋ ਸਾਲਾਂ ਦੀ ਲੜਾਈ ਹਾਰ ਗਈ ਹੈ।”ਟਰੈਵੋਲਟਾ ਨੇ ਲਿਖਿਆ, “ਕੈਲੀ ਨੇ  ਬਹੁਤ ਸਾਰੇ ਲੋਕਾਂ ਦੇ ਪਿਆਰ ਤੇ ਸਹਾਇਤਾ ਨਾਲ ਇੱਕ ਬਹਾਦਰੀ ਭਰੀ ਲੜਾਈ ਲੜੀ। ਕੈਲੀ ਪ੍ਰੈਸਟਨ ਦੀ ਆਖਰੀ ਫਿਲਮ ਜਾਨ ਟਰਾਵੋਲਟਾ ਦੇ ਨਾਲ “ਟਰਾਵੋਲਟਾ ਇਜ਼ ਗੋਟੀ” ਸੀ। ਅਭਿਨੇਤਰੀ ਕੈਲੀ ਪ੍ਰੈਸਟਨ ਦੋ ਬੱਚਿਆਂ ਦੀ ਮਾਂ ਸੀ ਤੇ ਉਸ ਦੇ ਬੇਟੇ ਜੈੱਟ ਦੀ ਮੌਤ 2009 ‘ਚ ਹੀ ਹੋ ਗਈ ਸੀ।

Related posts

ਅਨੁਸ਼ਕਾ ਸ਼ਰਮਾ ਤੇ ਬੇਟੀ ਵਾਮਿਕਾ ਨੂੰ ਲੈ ਕੇ ਵਿਰਾਟ ਕੋਹਲੀ ਨੇ ਕਹਿ ਦਿੱਤੀ ਅਜਿਹੀ ਗੱਲ

Bunty

Bigg Boss ਦੀ ਇਹ ਫੇਮਸ ਕੰਟੈਸਟੈਂਟ ਹੋਈ ਗੰਭੀਰ ਬਿਮਾਰੀ ਦਾ ਸ਼ਿਕਾਰ, ਰੋਂਦੇ ਹੋਏ ਸੁਣਾਈ ਆਪਬੀਤੀ

Bunty

ਆਯੁਸ਼ਮਾਨ ਖੁਰਾਨਾ ਤੇ ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਸਮਾਗਮ ’ਚ ਸ਼ਿਰਕਤ ਕਰਨਗੇ

Bunty