ਚੰਡੀਗੜ੍ਹ: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਪਿਛਲੇ ਕੁਝ ਹਫ਼ਤਿਆਂ ਤੋਂ ਆਪਣੇ ਕੁਝ ਆਕਰਸ਼ਕ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ। ਇਸ ਰੁਝਾਨ ਨੂੰ ਜਾਰੀ ਰੱਖਦਿਆਂ, ਰਾਵਲਪਿੰਡੀ ਐਕਸਪ੍ਰੈਸ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ 2003 ਵਿਸ਼ਵ ਕੱਪ ਬਾਰੇ ਖੁਲਾਸਾ ਕਰਦੇ ਸ਼ੋਇਬ ਨੇ ਸਚਿਨ ਤੇਂਦੁਲਕਰ ਦਾ ਜ਼ਿਕਰ ਕੀਤਾ।
ਸ਼ੋਇਬ ਨੇ ਕਿਹਾ ਕਿ ਉਹ ਸਚਿਨ ਤੇਂਦੁਲਕਰ ਨੂੰ 2003 ਵਿਸ਼ਵ ਕੱਪ ਦੇ ਮੈਚ ਵਿੱਚ 98 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ ਬਹੁਤ ਦੁਖੀ ਹੋਇਆ ਸੀ।ਤੇਂਦੁਲਕਰ ਦੀ ਵਿਸ਼ਵ ਕੱਪ ‘ਚ 98 ਦੌੜਾਂ ਦੀ ਇਹ ਬੱਲੇਬਾਜ਼ੀ ਉਸ ਦੀ ਖੇਡੀ ਗਈ ਸਰਬੋਤਮ ਵਨਡੇ ਪਾਰੀਆਂ ਵਿਚੋਂ ਇੱਕ ਮੰਨੀ ਜਾਂਦੀ ਹੈ।ਜਿਸਨੇ ਭਾਰਤ ਨੂੰ ਆਪਣੇ ਵਿਰੋਧੀ ਦੇ ਖਿਲਾਫ 274 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ‘ਚ ਮਦਦ ਕੀਤੀ ਸੀ।
ਉਸ ਮੁਕਾਬਲੇ ਦਾ ਇੱਕ ਪਲ ਜੋ ਹਰ ਭਾਰਤੀ ਪ੍ਰਸ਼ੰਸਕਾਂ ਦੇ ਦਿਮਾਗ ਵਿੱਚ ਸਦਾ ਲਈ ਟਿਕਿਆ ਹੋਇਆ ਹੈ, ਤੇਂਦੁਲਕਰ ਦਾ ਸ਼ੋਏਬ ਨੂੰ ਡੀਪ ਸਕਵੇਅਰ ਖੇਤਰ ਵਿੱਚ ਛੱਕਾ ਮਾਰਨਾ। ਹਾਲਾਂਕਿ, ਜਿਵੇਂ ਹੀ ਲੀਟਲ ਮਾਸਟਰ ਆਪਣਾ ਸੈਂਕੜਾ ਪੂਰਾ ਕਰ ਰਿਹਾ ਸੀ, ਅਖਤਰ ਨੇ ਇੱਕ ਬਾਊਂਸਰ ਸੁੱਟਿਆ। ਲਗਪਗ 17 ਸਾਲ ਬਾਅਦ, ਸ਼ੋਏਬ ਨੇ ਉਸ ਪਲ ਨੂੰ ਯਾਦ ਕਰ ਕਿਹਾ ਹੈ ਕਿ ਤੇਂਦੁਲਕਰ ਨੂੰ ਆਊਟ ਕਰਨ ਤੋਂ ਬਾਅਦ ਮੈਨੂੰ ਉਸ ਲਈ ਪਛਤਾਵਾ ਮਹਿਸੂਸ ਹੋਇਆ।