Australia & New ZealandBreaking NewsLatest News

ਹੌਰਨਸਬੀ ਆਰਟ ਪ੍ਰਾਈਜ਼ ਪ੍ਰਦਰਸ਼ਨੀ 16 ਅਕਤੂਬਰ ਤੋਂ 1 ਨਵੰਬਰ ਤੱਕ

ਵਿਓਲਾ ਡੋਮਿਨੇਲੋ, ਰੀਵਾਈਲਡਿੰਗ, 2026 ਹੌਰਨਸਬੀ ਆਰਟ ਪ੍ਰਾਈਜ਼ ਫਾਈਨਲਿਸਟਾਂ ਵਿੱਚੋਂ ਇੱਕ।

ਸਿਡਨੀ – ਆਸਟ੍ਰੇਲੀਆ ਦੀ ਸਮਕਾਲੀ ਕਲਾ ਦਾ ਰੰਗਾ-ਰੰਗ ਪ੍ਰਦਰਸ਼ਨ ਇਸ ਅਕਤੂਬਰ ਹੌਰਨਸਬੀ ਦੇ Wallarobba Arts and Cultural Centre ਵਿੱਚ ਹੋਣ ਜਾ ਰਿਹਾ ਹੈ। ਹੌਰਨਸਬੀ ਸ਼ਾਇਰ ਕੌਂਸਲ ਵੱਲੋਂ ਕਰਵਾਈ ਜਾ ਰਹੀ 2026 Hornsby Art Prize Finalists’ Exhibition 16 ਅਕਤੂਬਰ ਤੋਂ 1 ਨਵੰਬਰ ਤੱਕ ਲੋਕਾਂ ਲਈ ਖੁੱਲ੍ਹੀ ਰਹੇਗੀ।

ਇਸ ਸਾਲ ਹੌਰਨਸਬੀ ਆਰਟ ਪ੍ਰਾਈਜ਼ ਲਈ ਪੂਰੇ ਆਸਟ੍ਰੇਲੀਆ ਤੋਂ 567 ਕਲਾਕਾਰਾਂ ਨੇ ਆਪਣੀਆਂ ਐਂਟਰੀਆਂ ਭੇਜੀਆਂ। ਇਨ੍ਹਾਂ ਵਿੱਚੋਂ 86 ਚੁਣੀਆਂ ਗਈਆਂ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਨੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੇਂਟਿੰਗ, ਮੂਰਤੀ ਕਲਾ, ਫੋਟੋਗ੍ਰਾਫੀ, ਡਰਾਇੰਗ ਅਤੇ ਪ੍ਰਿੰਟਮੇਕਿੰਗ ਵਰਗੀਆਂ ਕਲਾਵਾਂ ਸ਼ਾਮਲ ਹਨ। ਇਸ ਆਰਟ ਪ੍ਰਾਈਜ਼ ਲਈ ਕੁੱਲ 23,000 ਡਾਲਰ ਦੀ ਇਨਾਮੀ ਰਕਮ ਰੱਖੀ ਗਈ ਹੈ। ਇਸ ਵਿੱਚ ਸਭ ਤੋਂ ਵੱਡਾ ਇਨਾਮ 10,000 ਡਾਲਰ ਦਾ ਮੇਜਰ ਪ੍ਰਾਈਜ਼ ਹੈ।

ਹੌਰਨਸਬੀ ਸ਼ਾਇਰ ਦੇ ਮੇਅਰ ਵਾਰਨ ਵੈਡਲ ਨੇ ਕਿਹਾ ਕਿ ਕਲਾ ਅਤੇ ਸੱਭਿਆਚਾਰ ਲੋਕਾਂ ਨੂੰ ਇਕੱਠਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਹੌਰਨਸਬੀ ਆਰਟ ਪ੍ਰਾਈਜ਼ ਰਾਹੀਂ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਇੱਕੋ ਥਾਂ ’ਤੇ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਦੀ ਸ਼ਾਨਦਾਰ ਕਲਾ ਦੇਖਣ ਦਾ ਮੌਕਾ ਮਿਲਦਾ ਹੈ।

ਇਸ ਸਾਲ ਮੁਕਾਬਲੇ ਦੀ ਜੱਜਿੰਗ ਪੈਨਲ ਵਿੱਚ Archibald Prize ਜਿੱਤ ਚੁੱਕੇ ਕਲਾਕਾਰ Guido Maestri ਅਤੇ ਮਸ਼ਹੂਰ ਸਟਿਲ ਲਾਈਫ ਪੇਂਟਰ Mirra Whale ਸ਼ਾਮਲ ਹਨ।

Hornsby Art Society ਦੇ ਪ੍ਰਧਾਨ ਕ੍ਰਿਸ ਬੀਅਰਡ ਨੇ ਕਿਹਾ ਕਿ ਹੌਰਨਸਬੀ ਆਰਟ ਪ੍ਰਾਈਜ਼ ਹਰ ਸਾਲ ਆਸਟ੍ਰੇਲੀਆ ਭਰ ਦੇ ਕਾਬਲ ਕਲਾਕਾਰਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਲੋਕਾਂ ਨੂੰ ਵੱਖ-ਵੱਖ ਅਤੇ ਦਿਲਚਸਪ ਸਮਕਾਲੀ ਕਲਾਕ੍ਰਿਤੀਆਂ ਦੇਖਣ ਦਾ ਵਧੀਆ ਮੌਕਾ ਦਿੰਦੀ ਹੈ।

ਹੌਰਨਸਬੀ ਆਰਟ ਪ੍ਰਾਈਜ਼ ਦੇ ਜੇਤੂਆਂ ਦਾ ਐਲਾਨ ਸ਼ੁੱਕਰਵਾਰ 16 ਅਕਤੂਬਰ ਨੂੰ ਹੋਣ ਵਾਲੇ ਐਵਾਰਡ ਸਮਾਰੋਹ ਵਿੱਚ ਕੀਤਾ ਜਾਵੇਗਾ। ਇਸ ਵਿੱਚ Hornsby Shire Local Artist Award ਵੀ ਸ਼ਾਮਲ ਹੈ। ਪ੍ਰਦਰਸ਼ਨੀ 16 ਅਕਤੂਬਰ ਤੋਂ 1 ਨਵੰਬਰ ਤੱਕ ਮੰਗਲਵਾਰ ਤੋਂ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹੀ ਰਹੇਗੀ। ਪ੍ਰਦਰਸ਼ਨੀ ਵਿੱਚ ਦਾਖਲਾ ਮੁਫ਼ਤ ਹੈ।

Related posts

ਆਸਟ੍ਰੇਲੀਆ ਨੇ ਹੁਨਰਮੰਦ ਪ੍ਰਵਾਸੀਆਂ ਲਈ ਵਰਕ ਪਰਮਿਟ ਦੇ ਮਾਪਦੰਡਾਂ ਨੂੰ ਸਰਲ ਬਣਾਇਆ

Bunty

Huge Milestone For Arts Precinct Transformation !

admin

The Hidden Toll: Gambling Harm and Its Impact on Relationships

admin