International

23 ਹਜ਼ਾਰ ਤੋਂ ਵੱਧ ਪਾਕਿਸਤਾਨੀ ਨਾਗਰਿਕ ਵਿਸ਼ਵ ਦੀਆਂ ਜੇਲਾਂ ਵਿੱਚ ਬੰਦ !

ਦੁਨੀਆ ਭਰ ਦੀਆਂ ਜੇਲਾਂ ਵਿੱਚ 23 ਹਜ਼ਾਰ ਤੋਂ ਜ਼ਿਆਦਾ ਪਾਕਿਸਤਾਨੀ ਨਾਗਰਿਕ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਲਈ ਬੰਦ ਹਨ।

ਦੁਨੀਆ ਭਰ ਦੀਆਂ ਜੇਲਾਂ ਵਿੱਚ 23 ਹਜ਼ਾਰ ਤੋਂ ਜ਼ਿਆਦਾ ਪਾਕਿਸਤਾਨੀ ਨਾਗਰਿਕ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਲਈ ਬੰਦ ਹਨ। ਇਹ ਅੰਕੜੇ ਖੁਦ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਹਨ। ਦਸ ਦਈਏ ਕਿ ਇਨ੍ਹਾਂ ਵਿਚ ਨਸ਼ਾ ਤਸਕਰੀ, ਬਲਾਤਕਾਰ, ਕਤਲ ਤੇ ਲੁੱਟਾਂ ਖੋਹਾਂ ਵਰਗੇ ਅਪਰਾਧ ਸ਼ਾਮਲ ਹਨ।

ਪਾਕਿ ਦੇ ਅਖ਼ਬਾਰ ਦ ਡਾਨ ਦੀ ਰੀਪੋਰਟ ਦੇ ਮੁਤਾਬਕ 12,156 ਪਾਕਿਸਤਾਨੀ ਸਿਰਫ਼ ਸਾਊਦੀ ਅਰਬ ਦੀਆਂ ਜੇਲਾਂ ’ਚ ਕੈਦ ਹਨ। ਪਾਕਿ ਵਿਦੇਸ਼ ਮੰਤਰਾਲੇ ਨੇ ਸੰਸਦ ’ਚ ਇੱਕ ਸਵਾਲ ਦੇ ਲਿਖਤੀ ਜਵਾਬ ’ਚ ਕਿਹਾ ਕਿ ਸੰਯੁਕਤ ਅਰਬ ਅਮੀਰਾਤ ’ਚ 5,292 ਪਾਕਿਸਤਾਨੀ, ਬਹਿਰੀਨ ’ਚ 450 ਪਾਕਿਸਤਾਨੀ ਕੈਦ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਨਸ਼ਾ ਤਸਕਰੀ ਤੇ ਧੋਖਾਧੜੀ ਵਰਗੇ ਮਾਮਲੇ ਹਨ। 400 ਦੇ ਕਰੀਬ ਪਾਕਿਸਤਾਨੀ ਚੀਨ ਦੀਆਂ ਜੇਲਾਂ ’ਚ ਹਨ, ਇੱਥੇ ਪਾਕਿ ਨਾਗਰਿਕ ਨਸ਼ਾ ਤਸਕਰੀ, ਬਲਾਤਕਾਰ, ਕਤਲ ਤੇ ਘੋਟਾਲਿਆਂ ਦੇ ਮਾਮਲੇ ’ਚ ਕੈਦ ਹਨ। ਕਤਰ ’ਚ ਕਰੀਬ 338 ਪਾਕਿਸਤਾਨੀ ਚੋਰੀ, ਕਤਲ, ਨਸ਼ਾ ਤਸਕਰੀ, ਭ੍ਰਿਸ਼ਟਾਚਾਰ, ਬਲਾਤਕਾਰ ਤੇ ਪੈਸੇ ਦੀ ਧੋਖਾਧੜੀ ਕਰਕੇ ਬੰਦ ਹਨ। ਇਸ ਤੋਂ ਇਲਾਵਾ 309 ਪਾਕਿਸਤਾਨੀ ਓਮਾਨ ’ਚ ਤੇ 255 ਪਾਕਿਸਤਾਨੀ ਮਲੇਸ਼ੀਆ ਦੀਆਂ ਜੇਲਾਂ ਵਿਚ ਬੰਦ ਹਨ।

ਫਰਾਂਸ ਅਤੇ ਜਰਮਨੀ ਨੇ ਕ੍ਰਮਵਾਰ 168 ਅਤੇ 94 ਪਾਕਿਸਤਾਨੀਆਂ ਨੂੰ ਦੋਸ਼ੀ ਠਹਿਰਾਇਆ ਸੀ। ਹੋਰ ਦੇਸ਼ ਜਿੱਥੇ ਪਾਕਿਸਤਾਨੀਆਂ ਨੂੰ ਕੈਦ ਕੀਤਾ ਗਿਆ ਸੀ, ਉਨ੍ਹਾਂ ਵਿੱਚ ਕੈਨੇਡਾ ਵਿੱਚ ਨੌਂ, ਡੈਨਮਾਰਕ ਵਿੱਚ 27 ਸ਼ਾਮਲ ਸਨ। ਅਜ਼ਰਬਾਈਜਾਨ ਵਿੱਚ 16 ਵਿੱਚੋਂ 11 ਕੈਦੀਆਂ ਨੂੰ ਕਈ ਮਾਮਲਿਆਂ ਵਿਚ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਪੰਜ ਮੁਕੱਦਮੇ ਅਧੀਨ ਸਨ। ਤੁਰਕੀ ਵਿੱਚ 147 ਕੈਦੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ 161 ਵੱਖ-ਵੱਖ ਅਪਰਾਧਾਂ ਲਈ ਮੁਕੱਦਮੇ ਅਧੀਨ ਸਨ।

Related posts

ਸੋਸ਼ਲ ਮੀਡੀਆ ਅਮਰੀਕਨ ਵੀਜ਼ਾ ਰੱਦ ਜਾਂ ਵੀਜ਼ਾ ਅਯੋਗਤਾ ਦਾ ਕਾਰਣ ਹੋ ਸਕਦਾ !

admin

ਈਰਾਨ ਹੁਣ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਨਹੀਂ ਕਰੇਗਾ !

admin

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin