Bollywood

27 ਸਾਲ ਬਾਅਦ ਇਕੱਠੇ ਕੰਮ ਕਰਨਗੇ ਕਾਜੋਲ ਅਤੇ ਪ੍ਰਭੂਦੇਵਾ

ਮੁੰਬਈ – ਬਾਲੀਵੁੱਡ ਅਦਾਕਾਰਾ ਕਾਜੋਲ ਅਤੇ ਕੋਰੀਓਗ੍ਰਾਫਰ ਪ੍ਰਭੂਦੇਵਾ ਦੀ ਸ਼ਾਨਦਾਰ ਜੋੜੀ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਉਣ ਵਾਲੀ ਹੈ । ਇਹ ਦੋਵੇਂ ਮਸ਼ਹੂਰ ਸਿਤਾਰੇ ਵੱਡੇ ਬਜਟ ਦੀ ਐਕਸ਼ਨ ਥਿ੍ਰਲਰ ਫ਼ਿਲਮ ਲਈ ਇਕੱਠੇ ਆ ਰਹੇ ਹਨ । ਫ਼ਿਲਮ ’ਚ ਇਸ ਸ਼ਾਨਦਾਰ ਜੋੜੀ ਨੂੰ ਸਪੋਰਟ ਕਰਨ ਲਈ ਨਸੀਰੂਦੀਨ ਸ਼ਾਹ ਆ ਰਹੇ ਹਨ ।ਦੱਸ ਦੇਈਏ ਕਿ ਕਾਜੋਲ ਅਤੇ ਪ੍ਰਭੂਦੇਵਾ ਨੇ ਰਾਜੀਵ ਮੈਨਨ ਦੀ 1997 ‘’ਚ ਤਾਮਿਲ ਭਾਸ਼ਾ ਦੀ ਫ਼ਿਲਮ ‘ਮਿਨਸਾਰਾ ਕਾਨਵੂ’’ਚ ਇਕੱਠੇ ਕੰਮ ਕੀਤਾ ਸੀ । ਇਹ ਫ਼ਿਲਮ ਕਾਫ਼ੀ ਹਿੱਟ ਰਹੀ ਸੀ । ਹੁਣ ਇਸ ਫ਼ਿਲਮ ਦੇ 27 ਸਾਲ ਬਾਅਦ ਕਾਜੋਲ ਅਤੇ ਪ੍ਰਭੂਦੇਵਾ ਬਾਲੀਵੁੱਡ ਫ਼ਿਲਮ ’ਚ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਚਰਨ ਤੇਜ ਉੱਪਲਪਤੀ ਨੂੰ ਦਿੱਤੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕਾਜੋਲ ਨਸੀਰੂਦੀਨ ਨਾਲ ਕੰਮ ਕਰੇਗੀ। ਇਹ ਇਨ੍ਹਾਂ ਦੋਵਾਂ ਦੀ ਪਹਿਲੀ ਫ਼ਿਲਮ ਹੋਵੇਗੀ।ਦੱਸਣਯੋਗ ਹੈ ਕਿ ਅਦਾਕਾਰਾ ਇੱਕ ਡਰਾਉਣੀ ਫਿਲਮ ‘ਮਾਂ’’ਚ ਵੀ ਨਜ਼ਰ ਆਵੇਗੀ । ਇਸ ਦੇ ਨਾਲ ਹੀ ਪ੍ਰਭੂਦੇਵਾ ਫ਼ਿਲਮ ‘ਦਿ ਗ੍ਰੇਟੈਸਟ ਆਫ ਆਲ ਟਾਈਮ’’ਤੇ ਕੰਮ ਕਰ ਰਹੇ ਹਨ। ਇਹ ਫ਼ਿਲਮ ਇਸ ਸਾਲ ਸਤੰਬਰ ’ਚ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ।

Related posts

ਅੱਜ ਦੇ ਸਮੇਂ ਵਿੱਚ ਨਿਊਜ਼ ਨਾਲੇਜ ਨਹੀਂ ਇਨਫਰਮੇਸ਼ਨ ਬਣ ਚੁੱਕੀ ਹੈ : ਸੋਨਾਲੀ ਬੇਂਦਰੇ

Bunty

NTR Junior ਨੂੰ ਨਾ ਪਸੰਦ ਕਰਨ ‘ਤੇ ਮੀਰਾ ਚੋਪੜਾ ਨੂੰ ਬਲਾਤਕਾਰ ਦੀਆਂ ਧਮਕੀਆਂ

admin

ਅਕਸ਼ੈ ਕੁਮਾਰ ਦੇ ਸਵੀਮਿੰਗ ਪੂਲ ‘ਚ ਫਿਸਲ ਗਈ ਡਰੈਗਨਫਲਾਈ

Bunty