India

4 ਦਿਨ ਬਾਅਦ ਫਰਾਂਸ ਤੋਂ ਮੁੰਬਈ ਪੁੱਜਾ ਜਹਾਜ਼, ਮਨੁੱਖੀ ਤਸਕਰੀ ਦੇ ਸ਼ੱਕ ’ਚ ਰੋਕੀ ਗਈ ਸੀ ਫਲਾਈਟ

ਮੁੰਬਈ – ਮਨੁੱਖੀ ਤਸਕਰੀ ਦੇ ਸ਼ੱਕ ਕਾਰਨ ਫਰਾਂਸ ’ਚ 4 ਦਿਨਾਂ ਤੱਕ ਰੋਕਿਆ ਗਿਆ ਜਹਾਜ਼ 276 ਯਾਤਰੀਆਂ ਨੂੰ ਲੈ ਕੇ ਮੰਗਲਵਾਰ ਤੜਕੇ ਮੁੰਬਈ ਪਹੁੰਚਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਜਹਾਜ਼ ’ਚ ਜ਼ਿਆਦਾਤਰ ਭਾਰਤੀ ਨਾਗਰਿਕ ਸਵਾਰ ਸਨ। ਅਧਿਕਾਰੀ ਨੇ ਦੱਸਿਆ ਕਿ ਏਅਰਬੱਸ ਏ340 ਜਹਾਜ਼ ਸਵੇਰੇ 4 ਵਜੇ ਤੋਂ ਥੋੜ੍ਹੀ ਦੇਰ ਬਾਅਦ ਮੁੰਬਈ ਪਹੁੰਚ ਗਿਆ। ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 2.30 ਵਜੇ ਵੈਟਰੀ ਹਵਾਈ ਅੱਡੇ ਤੋਂ ਉਡਾਣ ਭਰੀ।
ਫਰਾਂਸੀਸੀ ਅਧਿਕਾਰੀਆਂ ਮੁਤਾਬਕ ਜਿਸ ਜਹਾਜ਼ ਨੇ ਮੁੰਬਈ ਲਈ ਉਡਾਣ ਭਰੀ ਸੀ, ਉਸ ’ਚ 276 ਯਾਤਰੀ ਸਵਾਰ ਸਨ ਅਤੇ ਦੋ ਨਾਬਾਲਗਾਂ ਸਮੇਤ 25 ਲੋਕਾਂ ਨੇ ਫਰਾਂਸ ਵਿਚ ਸ਼ਰਣ ਲਈ ਅਰਜ਼ੀ ਦਿੱਤੀ ਹੈ ਅਤੇ ਫਿਲਹਾਲ ਫਰਾਂਸ ਵਿਚ ਹਨ। ਇਕ ਫ੍ਰੈਂਚ ਨਿਊਜ਼ ਚੈਨਲ ਨੇ ਦੱਸਿਆ ਕਿ ਦੋ ਹੋਰ ਯਾਤਰੀਆਂ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਹਾਇਕ ਗਵਾਹ ਦਾ ਦਰਜਾ ਦਿੱਤਾ ਗਿਆ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਜਹਾਜ਼ ਵੈਟਰੀ ਹਵਾਈ ਅੱਡੇ ’ਤੇ ਉਤਰਿਆ ਤਾਂ ਉਸ ਵਿਚ 303 ਭਾਰਤੀ ਨਾਗਰਿਕ ਸਵਾਰ ਸਨ, ਜਿਨ੍ਹਾਂ ਵਿਚ 11 ਨਾਬਾਲਗ ਵੀ ਸਨ ਪਰ ਉਨ੍ਹਾਂ ਨਾਲ ਕੋਈ ਵੀ ਨਹੀਂ ਸੀ। ਅਧਿਕਾਰੀ ਦੱਸਿਆ ਕਿ ਰੋਕ ਕੇ ਰੱਖੇ ਗਏ ਜਹਾਜ਼ ’ਚ ਸਵਾਰ ਯਾਤਰੀਆਂ ਲਈ ਅਸਥਾਈ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਸੀ, ਉਨ੍ਹਾਂ ਨੂੰ ਟਾਇਲਟ ਦੀ ਵਰਤੋਂ ਕਰਨ ਅਤੇ ਨਹਾਉਣ ਦੀ ਸਹੂਲਤ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਵੈਟਰੀ ਹਵਾਈ ਅੱਡੇ ਦੇ ਕੰਪਲੈਕਸ ’ਚ ਖਾਣਾ ਅਤੇ ਗਰਮ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।

Related posts

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

admin

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

admin

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

admin