India

ਇੱਟਾਂ ਦੇ ਭੱਠੇ ਦੀ ਕੰਧ ਡਿੱਗੀ, ਕਈ ਮਜ਼ਦੂਰ ਦੱਬੇ, 5 ਲਾਸ਼ਾਂ ਬਰਾਮਦ

ਦੇਹਰਾਦੂਨ/ਰੁੜਕੀ – ਉੱਤਰਾਖੰਡ ’ਚ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ’ਚ ਮੰਗਲਵਾਰ ਨੂੰ ਇਕ ਕੰਧ ਡਿੱਗਣ ਕਾਰਨ ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੇ ਕਈ ਮਜ਼ਦੂਰ ਦੱਬ ਗਏ ਅਤੇ ਹੁਣ ਤੱਕ 5 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਤਿੰਨ ਹੋਰ ਜ਼ਖਮੀ ਹਾਲਤ ’ਚ ਹਸਪਤਾਲ ’ਚ ਭਰਤੀ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਰੁੜਕੀ ਇਲਾਕੇ ਦੇ ਪਿੰਡ ਲਹਿਬੋਲੀ ’ਚ ਇੱਟਾਂ ਦੇ ਭੱਠੇ ’ਚ ਪਕਾਉਣ ਲਈ ਮਜ਼ਦੂਰ ਚਿਮਨੀ ’ਚ ਇੱਟਾਂ ਭਰ ਰਹੇ ਸਨ। ਇਸ ਦੌਰਾਨ ਅਚਾਨਕ ਕੰਧ ਡਿੱਗ ਗਈ ਅਤੇ ਨੇੜੇ ਖੜ੍ਹੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ।
ਫਿਲਹਾਲ ਜੇ. ਸੀ. ਬੀ. ਨਾਲ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਐਸ. ਪੀ ਦੇਹਾਤ ਸਮੇਤ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਮੰਗਲੌਰ ਥਾਣੇ ਦੇ ਇੰਚਾਰਜ ਪ੍ਰਦੀਪ ਬਿਸ਼ਟ ਨੇ ਦੱਸਿਆ ਕਿ ਹੁਣ ਤੱਕ ਪੰਜ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, ਜਦਕਿ ਤਿੰਨ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Related posts

ਡੇਰਾ ਸੱਚਾ ਸੌਦਾ ’ਚ 19 ਨਵੰਬਰ ਨੂੰ ਹੋਵੇਗੀ ਨਾਮ ਚਰਚਾ

Bunty

ਸੀਸੀਆਰਆਈ ਲਖਨਊ ਦੇ ਵਿਗਿਆਨੀਆਂ ਨੇ ਡੇਂਗੂ ਦੇ ਇਲਾਜ ਲਈ ਬਣਾਈ ਐਂਟੀ-ਵਾਇਰਲ ਦਵਾਈ

Bunty

ਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ 12 ਲੋਕਾਂ ਦੀ ਮੌਤ; 32 ਜ਼ਖ਼ਮੀ

Bunty