International

48.2 ਫ਼ੀਸਦੀ ਫਲਸਤੀਨੀਆਂ ਨੇ ਬਿਨਾਂ ਹਿਚਕਿਚਾਹਟ ਦੇ ਹਮਾਸ ਦੇ ਹਮਲੇ ਨੂੰ ਸਹੀ ਠਹਿਰਾਇਆ

ਤੇਲ ਅਵੀਵ – ‘ਅਰਬ ਵਰਲਡ ਫਾਰ ਰਿਸਰਚ ਐਂਡ ਡਿਵੈਲਪਮੈਂਟ’ (ਅਵਾਰਡ) ਦੇ ਇਕ ਹੈਰਾਨ ਕਰਨ ਵਾਲੇ ਸਰਵੇਖਣ ’ਚ ਫਿਲਸਤੀਨੀਆਂ ਨੇ ਬਿਨਾਂ ਕਿਸੇ ਹਿਚਕਿਚਾਹਟ ਦੇ ਹਮਾਸ ਦੇ ਬੇਰਹਿਮ ਹਮਲੇ ਨੂੰ ਸਹੀ ਠਹਿਰਾਇਆ।ਹਮਾਸ ਦੀ 7 ਅਕਤੂਬਰ ਦੀ ਕਾਰਵਾਈ ਦਾ ਸਮਰਥਨ ਕਰਦੇ ਹਨ ਜਾਂ ਵਿਰੋਧ, ਸਰਵੇਖਣ ਵਿਚ ਸ਼ਾਮਲ 59.3 ਫੀਸਦੀ ਫਲਸਤੀਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਹਮਲਿਆਂ ਦਾ ‘ਪੁਰਜ਼ੋਰ’ ਸਮਰਥਨ ਕੀਤਾ ਅਤੇ 15.7 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੇ ਮਾਰੂ ਹਮਲੇ ਦਾ ‘ਕੁਝ ਹੱਦ ਤੱਕ’ ਸਮਰਥਨ ਕੀਤਾ। ਸਿਰਫ 12.7 ਫੀਸਦੀ ਨੇ ਨਾਰਾਜ਼ਗੀ ਪ੍ਰਗਟ ਕੀਤੀ, 10.9 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਹਮਲੇ ਦਾ ਸਮਰਥਨ ਕੀਤਾ ਅਤੇ ਨਾ ਹੀ ਵਿਰੋਧ । ਲਗਭਗ ਸਾਰੇ (98 ਫੀਸਦੀ) ਉੱਤਰਦਾਤਾਵਾਂ ਨੇ ਕਿਹਾ ਕਿ ਇਜ਼ਰਾਈਲੀਆਂ ਦੀਆਂ ਹੱਤਿਆਵਾਂ ਨੇ ਉਨ੍ਹਾਂ ਨੂੰ ‘ਫਲਸਤੀਨੀਆਂ ਵਜੋਂ’ ਆਪਣੀ ਪਛਾਣ ’ਤੇ ਮਾਣ ਮਹਿਸੂਸ ਕਰਵਾਇਆ, ਨਾਲ ਹੀ ਇੰਨੇ ਹੀ ਫੀਸਦੀ ਨੇ ਕਿਹਾ ਕਿ ਉਹ ਹਮਾਸ ਦੇ ਵਿਰੁੱਧ ਚੱਲ ਰਹੀ ਫੌਜੀ ਮੁਹਿੰਮ ਲਈ ਯਹੂਦੀ ਰਾਜ ਨੂੰ ਕਦੇ ਨਹੀਂ ਭੁੱਲਣਗੇ ਅਤੇ ਕਦੇ ਮੁਆਫ ਨਹੀਂ ਕਰਨਗੇ।’’ਇਹ ਸਰਵੇਖਣ 7 ਅਕਤੂਬਰ ਦੇ ਹਮਲਿਆਂ ਤੋਂ ਬਾਅਦ ਆਪਣੀ ਕਿਸਮ ਦਾ ਪਹਿਲਾ ਸਰਵੇਖਣ ਹੈ, ਜਿਸ ਵਿੱਚ ਪਾਇਆ ਗਿਆ ਕਿ 48.2 ਫੀਸਦੀ ਉੱਤਰਦਾਤਾਵਾਂ ਨੇ ਹਮਾਸ ਦੀ ਭੂਮਿਕਾ ਨੂੰ ‘ਬਹੁਤ ਸਕਾਰਾਤਮਕ’ ਦੱਸਿਆ, ਜਦਕਿ 27.8 ਫੀਸਦੀ ਨੇ ਹਮਾਸ ਦੀ ਭੂਮਿਕਾ ਨੂੰ ‘ਕੁਝ ਹੱਦ ਤਕ ਸਕਾਰਾਤਮਕ’ ਦੱਸਿਆ। ਲਗਭਗ 80 ਫੀਸਦੀ ਲੋਕ ਹਮਾਸ ਦੇ ਫੌਜੀ ਵਿੰਗ ਅਲ-ਕਸਮ ਬਿ੍ਰਗੇਡ ਦੀ ਭੂਮਿਕਾ ਨੂੰ ਸਕਾਰਾਤਮਕ ਮੰਨਦੇ ਹਨ।ਤਿੰਨ-ਚੌਥਾਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਜ਼ਰਾਈਲ-ਹਮਾਸ ਜੰਗ ਫਲਸਤੀਨ ਦੀ ਜਿੱਤ ਨਾਲ ਖਤਮ ਹੋ ਜਾਵੇਗਾ। ਗਾਜ਼ਾ ਪੱਟੀ ਵਿੱਚ ਜੰਗ ਖ਼ਤਮ ਹੋਣ ਤੋਂ ਬਾਅਦ ਤੁਸੀਂ ਪਸੰਦੀਦਾ ਸਰਕਾਰ ਦੇ ਰੂਪ ’ਚ ਕੀ ਚਾਹੋਗੇ , ਇਸ ਸਵਾਲ ਦੇ ਜਵਾਬ ਵਿੱਚ 72 ਫੀਸਦੀ ਲੋਕਾਂ ਨੇ ਕਿਹਾ ਕਿ ਉਹ ‘ਰਾਸ਼ਟਰੀ ਏਕਤਾ ਸਰਕਾਰ’ ਦੇ ਹੱਕ ਵਿੱਚ ਹਨ, ਜਿਸ ਵਿੱਚ ਹਮਾਸ ਅਤੇ ਫਲਸਤੀਨੀ ਅਥਾਰਟੀ ਦੇ ਮੁਖੀ ਮਹਿਮੂਦ ਅੱਬਾਸ ਦਾ ਫਤਹ ਧੜਾ ਸ਼ਾਮਲ ਹੈ। ਲਗਭਗ 8.5 ਫੀਸਦੀ ਨੇ ਕਿਹਾ ਕਿ ਉਹ ਫਲਸਤੀਨੀ ਅਥਾਰਟੀ ਦੁਆਰਾ ਕੰਟਰੋਲ ਕੀਤੀ ਜਾ ਰਹੀ ਸਰਕਾਰ ਦੇ ਹੱਕ ਵਿੱਚ ਹਨ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

50 ਫੀਸਦੀ ਅਮਰੀਕਨ ਟੈਰਿਫ ਭਾਰਤ ਦੇ ਵਿਕਾਸ ‘ਤੇ ਘੱਟ ਪ੍ਰਭਾਵ ਪਾਏਗਾ !

admin

ਟਰੰਪ ‘ਗਲੋਬਲ ਪੁਲਿਸਮੈਨ’ ਬਣ ਕੇ ਪੂਰੀ ਦੁਨੀਆ ਨੂੰ ਧਮਕੀ ਕਿਉਂ ਦੇ ਰਿਹਾ ?

admin