International

5.7 ਦੀ ਤੀਬਰਤਾ ਵਾਲੇ ਭੂਚਾਲ ਨਾਲ ਹਿੱਲਿਆ ਅਫਗਾਨਿਸਤਾਨ

ਅਫਗਾਨਿਸਤਾਨ – ਅਫਗਾਨਿਸਤਾਨ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਿਸ ਦਾ ਅਸਰ ਦਿੱਲੀ-ਐਨਸੀਆਰ ਤੱਕ ਦੇਖਣ ਨੂੰ ਮਿਲਿਆ ਹੈ। ਅਫਗਾਨਿਸਤਾਨ ‘ਚ ਇੰਨਾ ਜ਼ਬਰਦਸਤ ਭੂਚਾਲ ਆਇਆ ਕਿ ਦਿੱਲੀ-ਐੱਨਸੀਆਰ ‘ਚ ਵੀ ਧਰਤੀ ਕੰਬ ਗਈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.7 ਮਾਪੀ ਗਈ ਹੈ। ਇਹ ਭੂਚਾਲ 255 ਕਿਲੋਮੀਟਰ ਦੀ ਡੂੰਘਾਈ ‘ਤੇ ਦਰਜ ਕੀਤਾ ਗਿਆ ਹੈ। ਅਫਗਾਨਿਸਤਾਨ ਦੇ ਸਮੇਂ ਮੁਤਾਬਕ 11 ਵੱਜ ਕੇ 26 ਮਿੰਟ ‘ਤੇ 38 ਸੈਕਿੰਡ ‘ਤੇ ਭੂਚਾਲ ਆਇਆ, ਜਿਸ ਦਾ ਅਸਰ ਦਿੱਲੀ ਤੱਕ ਦੇਖਣ ਨੂੰ ਮਿਲਿਆ, ਜਿਵੇਂ ਹੀ ਧਰਤੀ ਹਿੱਲ ਗਈ ਤਾਂ ਲੋਕ ਘਰਾਂ ‘ਚੋਂ ਬਾਹਰ ਆਉਣ ਲੱਗੇ। ਅਜੇ ਤੱਕ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin