Bollywood Articles India

8 ਮਹੀਨੇ ਨਿਊਜ਼ੀਲੈਂਡ ‘ਚ ਰਹਿ ਕੇ 700 ਬੈਕਗ੍ਰਾਊਂਡ ਕਲਾਕਾਰਾਂ ਤੇ 197 ਫਾਈਟਰਜ ਨਾਲ ਸ਼ੂਟ ਹੋਈ ਫਿਲਮ !

ਇਸ ਸਾਲ 2025 ਵਿੱਚ ਤੇਲਗੂ ਫਿਲਮ ਇੰਡਸਟਰੀ ਦੀਆਂ ਸਭ ਤੋਂ ਵੱਧ ਚਰਚਿਤ ਫਿਲਮਾਂ ਦੀ ਸੂਚੀ ਵਿੱਚ 'ਕੰਨੱਪਾ' ਦੀ ਬਹੁਤ ਚਰਚਾ ਹੋ ਰਹੀ ਹੈ।

ਇਸ ਸਾਲ 2025 ਵਿੱਚ ਤੇਲਗੂ ਫਿਲਮ ਇੰਡਸਟਰੀ ਦੀਆਂ ਸਭ ਤੋਂ ਵੱਧ ਚਰਚਿਤ ਫਿਲਮਾਂ ਦੀ ਸੂਚੀ ਵਿੱਚ ‘ਕੰਨੱਪਾ’ ਦੀ ਬਹੁਤ ਚਰਚਾ ਹੋ ਰਹੀ ਹੈ। ਇਹ ਵਿਸ਼ਨੂੰ ਮਾਂਚੂ ਦੀ ਮਲਟੀ-ਸਟਾਰਰ ਮਿਥਿਹਾਸਕ ਫਿਲਮ ਹੈ ਜਿਸਦੀ ਰਿਲੀਜ਼ ਦਾ ਦੱਖਣੀ ਫਿਲਮ ਪ੍ਰੇਮੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਅਦਾਕਾਰ ਵਿਸ਼ਨੂੰ ਮਾਂਚੂ ਨੇ ਪਿਤਾ ਮੋਹਨ ਬਾਬੂ ਨਾਲ ਮਿਲ ਕੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਇੰਨਾ ਹੀ ਨਹੀਂ ਉਹ ਇਸ ਵਿੱਚ ਮੁੱਖ ਅਦਾਕਾਰ ਵੀ ਹਨ। ਇਹ ਉਨ੍ਹਾਂ ਦਾ ਡ੍ਰੀਮ ਪ੍ਰੋਜੈਕਟ ਹੈ ਅਤੇ ਉਹ ਪਿਛਲੇ 10 ਸਾਲਾਂ ਤੋਂ ਇਸ ‘ਤੇ ਕੰਮ ਕਰ ਰਹੇ ਹਨ।

ਵਿਸ਼ਨੂੰ ਨੇ ਫਿਲਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ‘ਇਸ ਫਿਲਮ ਨੂੰ ਕਰਨ ਵਿੱਚ ਉਨ੍ਹਾਂ ਨੂੰ 10 ਸਾਲ ਲੱਗੇ। ਇਹ ਉਸਦਾ ਡ੍ਰੀਮ ਪ੍ਰੋਜੈਕਟ ਹੈ ਜਿਸਦਾ ਬਜਟ ਪਹਿਲਾਂ 25-30 ਕਰੋੜ ਸੀ ਪਰ ਹੁਣ ਇਸ ਫਿਲਮ ਦਾ ਪੈਮਾਨਾ ਬਹੁਤ ਵੱਡਾ ਹੋ ਗਿਆ ਹੈ ਅਤੇ ਇਸਦਾ ਬਜਟ 120-140 ਕਰੋੜ ਦੇ ਨੇੜੇ ਹੈ। ‘ਮੇਰੇ ਕੋਲ ਇਹ ਫਿਲਮ 10 ਸਾਲਾਂ ਤੋਂ ਹੈ। ਪਹਿਲਾਂ ਮੇਰਾ ਬਜਟ 25-30 ਕਰੋੜ ਸੀ ਪਰ ਹੁਣ ਇਹ ਵੱਧਕੇ ਇਸ ਫਿਲਮ ਦਾ ਬਜਟ ਇਸ ਤੋਂ 10 ਗੁਣਾ ਜ਼ਿਆਦਾ ਹੋ ਗਿਆ ਹੈ। ਮੈਨੂੰ ਫਿਲਮ ਕਰਨ ਵਿੱਚ ਇੰਨਾ ਸਮਾਂ ਲੱਗਿਆ ਕਿਉਂਕਿ ਇੱਕ ਫਿਲਮ ਆਈ ਅਤੇ ਫਿਰ ਦੂਜੀ ਵੱਡੀ ਹਿੱਟ ਹੋ ਗਈ। ਇਸ ਲਈ ਮੈਂ ਸੋਚਦਾ ਰਿਹਾ ਕਿ ਹੁਣ ਕਰਾਂਗਾ-ਹੁਣ ਕਰਾਂਗਾ, ਇਸ ਤਰ੍ਹਾਂ ਕਰਦਿਆਂ ਦੇਰੀ ਹੁੰਦੀ ਰਹੀ। ਮੇਰੇ ਪਿਤਾ ਨੇ ਇੰਨੀ ਵੱਡੀ ਬਜਟ ਵਾਲੀ ਫਿਲਮ ਕਰਨ ਵਿੱਚ ਬਹੁਤ ਮਦਦ ਕੀਤੀ। ਉਨ੍ਹਾਂ ਦੇ ਆਸ਼ੀਰਵਾਦ ਤੋਂ ਬਿਨਾਂ ਇਹ ਫਿਲਮ ਬਣਾਉਣਾ ਬਹੁਤ ਮੁਸ਼ਕਲ ਸੀ। ਮੇਰੇ ਪਿਤਾ ਮੋਹਨ ਬਾਬੂ ਨੇ ਕਿਹਾ ਸੀ ਕਿ, ‘ਭਾਵੇਂ ਅਸੀਂ 10 ਕਰੋੜ ਵਿੱਚ ਫਿਲਮ ਬਣਾਈਏ ਜਾਂ 1000 ਕਰੋੜ ਵਿੱਚ, ਇੱਕ ਜੋਖਮ ਹੈ। ਇਹ ਫਿਲਮ ਇੰਡਸਟਰੀ ਹੈ ਅਤੇ ਇਸ ਵਿੱਚ ਸਫਲਤਾ ਦੀ ਕੋਈ ਗਰੰਟੀ ਨਹੀਂ ਹੈ। ਇਸਨੂੰ ਰੱਬ ‘ਤੇ ਭਰੋਸਾ ਰੱਖਕੇ ਕਰ ਲਵੋ।’

‘ਕਨੱਪਾ’ ਦੀ ਸ਼ੂਟਿੰਗ ਬਾਰੇ ਗੱਲ ਕਰਦੇ ਹੋਏ ਵਿਸ਼ਨੂੰ ਮੰਚੂ ਨੇ ਦੱਸਿਆ ਕਿ, ‘ਇਹ ਫਿਲਮ ਮੇਰੇ ਲਈ ਕਾਫ਼ੀ ਚੁਣੌਤੀਪੂਰਨ ਸੀ। ਮੈਨੂੰ ਹੁਣ ਪਤਾ ਲੱਗਾ। ਮੈਂ ਫਿਲਮ ਦਾ ਨਿਰਮਾਣ ਕੀਤਾ ਅਤੇ ਇਸ ਵਿੱਚ ਅਦਾਕਾਰੀ ਵੀ ਕੀਤੀ। ਇੱਥੋਂ 600 ਲੋਕ ਮੇਰੇ ਨਾਲ ਨਿਊਜ਼ੀਲੈਂਡ ਗਏ ਅਤੇ ਅਸੀਂ ਉੱਥੇ 8 ਮਹੀਨੇ ਰਹੇ ਅਤੇ ਫਿਲਮ ਦੀ ਸ਼ੂਟਿੰਗ ਕੀਤੀ। ਜਦੋਂ ਮੈਂ ਹੈਦਰਾਬਾਦ ਵਾਪਸ ਆਇਆ ਤਾਂ ਇੱਥੇ ਵੀ ਸਾਰਿਆਂ ਨੇ ਮੈਨੂੰ ਪਿਆਰ ਕੀਤਾ। ਮੋਹਨ ਲਾਲ ਜੀ ਅਤੇ ਪ੍ਰਭਾਸ ਜੀ ਨੇ ਮੇਰੀ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਫਿਲਮ ਵਿੱਚ ਸਿਰਫ਼ ਆਪਣੇ ਪਿਤਾ ਕਰਕੇ ਹੀ ਕੰਮ ਕੀਤਾ। ਪ੍ਰਭੂ ਦੇਵਾ ਜੀ ਨੇ ਫਿਲਮ ਵਿੱਚ ਤਿੰਨ ਗੀਤ ਕੋਰੀਓਗ੍ਰਾਫ ਕੀਤੇ। ਉਹ ਇਸ ਵੇਲੇ ਕੋਈ ਫਿਲਮ ਨਹੀਂ ਕਰ ਰਹੇ ਹਨ ਪਰ ਆਪਣੇ ਪਿਤਾ ਨਾਲ ਆਪਣੇ ਚੰਗੇ ਸਬੰਧਾਂ ਕਾਰਣ ਕੰਮ ਕੀਤਾ ਹੈ। ਇਹ ਫਿਲਮ ਇੱਕ ਸ਼ਿਵ ਲੀਲਾ ਹੈ ਅਤੇ ਇਹ ਸਿਰਫ਼ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਬਣ ਸਕੀ ਹੈ।’

ਵਿਸ਼ਨੂੰ ਮਾਂਚੂ ਨੇ ਫਿਲਮ ਦੀ ਸ਼ੂਟਿੰਗ ਬਾਰੇ ਦੱਸਿਆ ਕਿ, ‘ਇਸਨੂੰ ਸ਼ੂਟ ਕਰਨਾ ਆਸਾਨ ਨਹੀਂ ਸੀ। ਇੱਕ ਨਿਰਮਾਤਾ ਅਤੇ ਅਦਾਕਾਰ ਹੋਣ ਦੇ ਨਾਤੇ ਮੈਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜਦੋਂ ਮੈਂ ਮੇਕਅੱਪ ਕੀਤਾ, ਮੈਂ ਇੱਕ ਅਦਾਕਾਰ ਬਣ ਗਿਆ। ਫਿਰ ਮੈਂ ਉਹ ਕਰਾਂਗਾ ਜੋ ਮੇਰਾ ਨਿਰਦੇਸ਼ਕ ਕਹਿੰਦਾ ਹੈ। ਉਸ ਸਮੇਂ ਮੈਂ ਭੁੱਲ ਜਾਂਦਾ ਹਾਂ ਕਿ ਮੈਂ ਇੱਕ ਨਿਰਮਾਤਾ ਹਾਂ। ਸਾਡੀ ਰਚਨਾਤਮਕ ਟੀਮ ਨੇ ਫਿਲਮ ਬਣਾਉਣ ਵਿੱਚ ਬਹੁਤ ਯੋਗਦਾਨ ਪਾਇਆ ਹੈ। ਫਿਲਮ ਦਾ ਹਰ ਦ੍ਰਿਸ਼ ਆਪਣੇ ਆਪ ਵਿੱਚ ਚੁਣੌਤੀਪੂਰਨ ਸੀ। ਇਸ ਦੇ ਹਰ ਦ੍ਰਿਸ਼ ਨੂੰ ਚੰਗੀ ਤਰ੍ਹਾਂ ਬਨਾਉਣ ਲਈ ਥਾਈਲੈਂਡ ਤੋਂ 197 ਲੜਾਕੂ ਲਿਆਂਦੇ ਗਏ ਸਨ। ਹੈਦਰਾਬਾਦ ਤੋਂ 70 ਬੈਕਗਰਾਉਂਡ ਕਲਾਕਾਰਾਂ ਨੂੰ ਨਿਊਜ਼ੀਲੈਂਡ ਲਿਜਾਇਆ ਗਿਆ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਸਭ ਕੁਝ ਪ੍ਰਮਾਣਿਕ ਹੋਵੇ।’

ਵਿਸ਼ਨੂੰ ਮਾਂਚੂ ਨੇ ਫਿਲਮ ਦੇ ਅਸਲ ਅਤੇ ਵੀਐਫਐਕਸ ਦ੍ਰਿਸ਼ਾਂ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ, ‘ਇਸ ਵਿੱਚ ਬਹੁਤਾ ਵੀਐਫਐਕਸ ਨਹੀਂ ਵਰਤਿਆ ਗਿਆ ਹੈ। ਫਿਲਮ ਵਿੱਚ ਸਿਰਫ਼ ਸ਼ਿਵਜੀ ਅਤੇ ਪਾਰਵਤੀ ਜੀ ਦੇ ਦ੍ਰਿਸ਼ ਨੂੰ ਅਬੋਰਟ ਕੀਤਾ ਗਿਆ ਹੈ, ਉਹੀ ਦ੍ਰਿਸ਼ ਹਰੇ ਰੰਗ ਦੀ ਮੈਟ ਵਿੱਚ ਸ਼ੂਟ ਕੀਤਾ ਗਿਆ ਹੈ, ਬਾਕੀ ਨਹੀਂ।’ ਫਿਲਮ ਵਿੱਚ ਸਿਰਫ਼ ਕੈਲਾਸ਼ ਦੇ ਦ੍ਰਿਸ਼ ਵਿੱਚ ਹੀ ਵੀਐਫਐਕਸ ਦੀ ਵਰਤੋਂ ਕੀਤੀ ਗਈ ਸੀ, ਬਾਕੀ ਸਾਰੇ ਅਸਲੀ ਦ੍ਰਿਸ਼ ਸੀ। ਫਿਲਮ ਦਾ ਸਾਰਾ ਸੀਨ ਅਸਲ ਦੇ ਵਿੱਚ ਸ਼ੂਟ ਕੀਤਾ ਗਿਆ ਹੈ। ਫਿਲਮ ਦੇਖਣ ਤੋਂ ਬਾਅਦ ਤੁਸੀਂ ਕਹੋਗੇ ਕਿ ਕਮਾਲ ਦੀ ਫਿਲਮ ਹੈ ਦੋਸਤ? ਨਿਊਜ਼ੀਲੈਂਡ ਦੇ ਵਿੱਚ ਅਸਲ ਥਾਵਾਂ ਦੇ ਉਪਰ ਇਸ ਫਿਲਮ ਦੀ ਸ਼ੂਟਿੰਗ ਕੀਤੀ ਗਈ ਹੈ।’

ਫਿਲਮ ‘ਕਨੱਪਾ’ 27 ਜੂਨ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਵਿਸ਼ਨੂੰ ਮੰਚੂ ਤੋਂ ਇਲਾਵਾ ਇਸ ਫਿਲਮ ਵਿੱਚ ਮੋਹਨ ਲਾਲ, ਪ੍ਰਭਾਸ ਅਤੇ ਅਕਸ਼ੈ ਕੁਮਾਰ ਵਰਗੇ ਸਿਤਾਰੇ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ ਜਦਕਿ ਮਧੂ ਸ਼ਾਹ ਵਰਗੀਆਂ ਅਭਿਨੇਤਰੀਆਂ ਵੀ ਅਹਿਮ ਕਿਰਦਾਰ ਨਿਭਾਅ ਰਹੀਆਂ ਹਨ।

Related posts

ਪੰਜਾਬ ਕਿੰਗਜ਼ ਜਾਂ ਰਾਇਲ ਚੈਲੇਂਜਰਜ਼ ਬੰਗਲੌਰ ਇਸ ਵਾਰ ਕੌਣ ਬਣੇਗਾ ਚੈਂਪੀਅਨ ?

admin

ਭੁੱਲੇ-ਵਿੱਸਰੇ ਰਿਸ਼ਤੇ !

admin

ਵਿਕਾਸ ਬਨਾਮ ਵਿਨਾਸ਼: ਮਨੁੱਖ ਕੁਦਰਤ ਦੇ ਸਬਕ ਕਦੋਂ ਸਿੱਖੇਗਾ ?

admin