India

9 ਸਾਲਾਂ ’ਚ 24.82 ਕਰੋੜ ਲੋਕ ਗਰੀਬੀ ਰੇਖਾ ਤੋਂ ਆਏ ਬਾਹਰ: ਰਿਪੋਰਟ

ਨਵੀਂ ਦਿੱਲੀ – ਨੀਤੀ ਆਯੋਗ ਨੇ ਦੇਸ਼ ‘ਚ ਗਰੀਬੀ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਹੈ। ਨੀਤੀ ਆਯੋਗ ਵੱਲੋਂ ਜਾਰੀ ਰਾਸ਼ਟਰੀ ਬਹੁ-ਆਯਾਮੀ ਗਰੀਬੀ ਸੂਚਕਾਂਕ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ 9 ਸਾਲ ‘ਚ 24.82 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ ਹਨ। ਹੁਣ 11.28 ਫ਼ੀਸਦੀ ਲੋਕ ਗਰੀਬ ਹਨ। ਰਿਪੋਰਟ ਅਨੁਸਾਰ 41.3 ਫ਼ੀਸਦੀ ਲੋਕ ਬੇਘਰ ਹਨ। ਸਵੱਛ ਭਾਰਤ ਮੁਹਿੰਮ ਦੇ ਬਾਵਜੂਦ 31 ਫ਼ੀਸਦੀ ਲੋਕ ਟਾਇਲਟ ਸੁਵਿਧਾ ਤੋਂ ਵਾਂਝੇ ਹਨ। ਤਮਾਮ ਮੁਹਿੰਮ ਦੇ ਬਾਵਜੂਦ 44 ਫ਼ੀਸਦੀ ਲੋਕਾਂ ਕੋਲ ਰਸੋਈ ਗੈਸ ਕੁਨੈਕਸ਼ਨ ਨਹੀਂ ਹੈ, ਉਹ ਹਾਲੇ ਵੀ ਬਾਲਣ ਦੀ ਵਰਤੋਂ ਕਰ ਰਹੇ ਹਨ। 20 ਸਾਲ ’ਚ 14.61 ਫ਼ੀਸਦੀ ਲੋਕਾਂ ਨੂੰ ਹੀ ਘਰ ਨਸੀਬ ਹੋਇਆ ਹੈ। ਇਸ ਮਿਆਦ ਦੌਰਾਨ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਗਰੀਬੀ ਵਿੱਚ ਸਭ ਤੋਂ ਵੱਧ ਕਮੀ ਦੇਖੀ ਗਈ ਹੈ।
ਰਿਪੋਰਟ ਵਿੱਚ ਪੋਸ਼ਣ, ਬਾਲ ਅਤੇ ਕਿਸ਼ੋਰ ਮੌਤ ਦਰ, ਮਾਵਾਂ ਦੀ ਸਿਹਤ, ਸਕੂਲੀ ਪੜ੍ਹਾਈ ਦੇ ਸਾਲ, ਸਕੂਲ ਵਿੱਚ ਹਾਜ਼ਰੀ, ਖਾਣਾ ਪਕਾਉਣ ਦਾ ਬਾਲਣ, ਸੈਨੀਟੇਸ਼ਨ, ਪੀਣ ਵਾਲਾ ਪਾਣੀ, ਬਿਜਲੀ, ਰਿਹਾਇਸ਼, ਜਾਇਦਾਦ ਅਤੇ ਬੈਂਕ ਖਾਤੇ ਸ਼ਾਮਲ ਹਨ। ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 5.94 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਜਦੋਂ ਕਿ ਬਿਹਾਰ ਵਿੱਚ 3.77 ਕਰੋੜ ਅਤੇ ਮੱਧ ਪ੍ਰਦੇਸ਼ ਵਿੱਚ 2.30 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਬਹੁ-ਆਯਾਮੀ ਗਰੀਬੀ ਸੂਚਕਾਂਕ ਦੇ ਸਾਰੇ 12 ਸੂਚਕਾਂ ਵਿੱਚ ਮਹੱਤਵਪੂਰਨ ਸੁਧਾਰ ਦੇਖਿਆ ਗਿਆ ਹੈ।

Related posts

ਭਾਰਤ ਵਲੋਂ ਮੱਧ ਪੂਰਬ ‘ਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਯਤਨ ਜਾਰੀ

admin

ਭਾਰਤ ਦੇ 116 ਸ਼ਹਿਰਾਂ ਵਿੱਚ 10 ਹਜ਼ਾਰ ਇਲੈਕਟ੍ਰਿਕ ਬੱਸਾਂ ਦੌੜਨਗੀਆਂ

admin

ਭਾਰਤ ਕੋਲ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਤੇਲ ਦੇ ਕਾਫ਼ੀ ਭੰਡਾਰ

admin